Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਡੇਰਾ ਬਿਆਸ ਜਾ ਰਹੇ ਸੇਵਾਦਾਰਾਂ ਦੀ ਕਾਰ ਨਾਲ ਵਾਪਰਿਆ ਵੱਡਾ ਹਾਦਸਾ, ਇਕ...

ਡੇਰਾ ਬਿਆਸ ਜਾ ਰਹੇ ਸੇਵਾਦਾਰਾਂ ਦੀ ਕਾਰ ਨਾਲ ਵਾਪਰਿਆ ਵੱਡਾ ਹਾਦਸਾ, ਇਕ ਦੀ ਮੌਤ, 3 ਜ਼ਖਮੀ

 

ਤਰਨਤਾਰਨ – ਅੰਮ੍ਰਿਤਸਰ-ਬਠਿੰਡਾ ਨੈਸ਼ਨਲ ਹਾਈਵੇ ਉਪਰ ਮੌਜੂਦ ਉਸਮਾ ਟੋਲ ਪਲਾਜ਼ਾ ਨਜ਼ਦੀਕ ਬਿਆਸ ਜਾ ਰਹੇ ਸੇਵਾਦਾਰਾਂ ਦੀ ਕਾਰ ਪਸ਼ੂ ਨੂੰ ਬਚਾਉਣ ਦੌਰਾਨ ਡਿਵਾਈਡਰ ਨਾਲ ਟਕਰਾ ਗਈ। ਇਸ ਹਾਦਸੇ ਵਿਚ ਇਕ ਸੇਵਾਦਾਰ ਦੀ ਮੌਤ ਹੋ ਗਈ ਜਦਕਿ ਤਿੰਨ ਜ਼ਖਮੀ ਹੋ ਗਏ। ਇਸ ਹਾਦਸੇ ਸਬੰਧੀ ਮੌਕੇ ’ਤੇ ਪੁੱਜੀ ਥਾਣਾ ਸਰਹਾਲੀ ਦੀ ਪੁਲਸ ਵੱਲੋਂ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਰਾਜ ਕੁਮਾਰ ਬਤਰਾ ਨਿਵਾਸੀ ਅਬੋਹਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹਰ ਮਹੀਨੇ ਦੀ ਤਰ੍ਹਾਂ ਬਿਆਸ ਡੇਰੇ ਵਿਚ ਅਕਾਊਂਟ ਵਿਭਾਗ ਵਿਚ ਸੇਵਾ ਕਰਨ ਲਈ ਸੇਵਾ ਜਾਂਦੀ ਹੈ, ਜਿਸ ਦੇ ਚੱਲਦਿਆਂ ਸੋਮਵਾਰ ਸਵੇਰੇ ਅਬੋਹਰ ਤੋਂ ਬਰੀਜਾ ਕਾਰ ਵਿਚ ਸਵਾਰ ਹੋ ਕੇ ਚਾਰ ਸੇਵਾਦਾਰ ਬਿਆਸ ਡੇਰੇ ਲਈ ਰਵਾਨਾ ਹੋਏ। ਜਦੋਂ ਉਨ੍ਹਾਂ ਦੀ ਕਾਰ ਨਜ਼ਦੀਕ ਉਸਮਾ ਟੋਲ ਪਲਾਜ਼ਾ ਵਿਖੇ ਪੁੱਜੀ ਤਾਂ ਅਚਾਨਕ ਅਵਾਰਾ ਪਸ਼ੂ ਦੇ ਅੱਗੇ ਆਉਣ ਕਾਰਨ ਕਾਰ ਕੰਟਰੋਲ ਤੋਂ ਬਾਹਰ ਹੋ ਗਈ, ਜੋ ਡਿਵਾਈਡਰ ਨਾਲ ਜਾ ਟਕਰਾਈ। ਇਸ ਭਿਆਨਕ ਹਾਦਸੇ ਵਿਚ ਇਕ ਸੇਵਾਦਾਰ ਦੀ ਮੌਤ ਹੋ ਗਈਆਂ ਜਦਕਿ ਤਿੰਨ ਜ਼ਖਮੀ ਹੋ ਗਏ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਅਬੋਹਰ ਨਿਵਾਸੀ ਸੁਮਨ ਅਨੇਜਾ ਵਜੋਂ ਹੋਈ ਹੈ ਜਦਕਿ ਜ਼ਖ਼ਮੀਆਂ ਦੀ ਪਹਿਚਾਣ ਪੰਕਜ ਕੁਮਾਰ, ਰਜੇਸ਼ ਜੁਨੇਜਾ ਅਤੇ ਰਾਕੇਸ਼ ਸੇਤੀਆ ਵਾਸੀਆਨ ਅਬੋਹਰ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਹਾਦਸੇ ਤੋਂ ਤੁਰੰਤ ਬਾਅਦ ਤਿੰਨਾਂ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਤਰਨਤਾਰਨ ਵਿਖੇ ਲਿਆਂਦਾ ਗਿਆ ਸੀ। ਜਿਸ ਤੋਂ ਬਾਅਦ ਇਨ੍ਹਾਂ ਨੂੰ ਬਿਆਸ ਹਸਪਤਾਲ ਵਿਖੇ ਇਲਾਜ ਲਈ ਲਿਜਾਇਆ ਗਿਆ ਹੈ।