Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਸ਼ਹਿਰ 'ਚ 'ਲਾਕਡਾਊਨ', ਬੈਂਕ ਫੂਕੇ, ਜਹਾਜ਼ ਸਾੜੇ, ਮੈਕਸੀਕੋ 'ਚ ਹਾਲਾਤ ਬੇਕਾਬੂ

ਸ਼ਹਿਰ ‘ਚ ‘ਲਾਕਡਾਊਨ’, ਬੈਂਕ ਫੂਕੇ, ਜਹਾਜ਼ ਸਾੜੇ, ਮੈਕਸੀਕੋ ‘ਚ ਹਾਲਾਤ ਬੇਕਾਬੂ

 

ਮੈਕਸੀਕੋ : ਦੁਨੀਆ ਦੇ ਸਭ ਤੋਂ ਖ਼ਤਰਨਾਕ ਡਰੱਗ ਮਾਫੀਆ ਸਰਗਨਾਵਾਂ ਵਿੱਚੋਂ ਇੱਕ, ਐਲ ਮੈਂਚੋ (El Mencho) ਦੀ ਮੌਤ ਤੋਂ ਬਾਅਦ ਮੈਕਸੀਕੋ ਅੱਗ ਦੀ ਲਪੇਟ ਵਿੱਚ ਹੈ। ‘ਜਾਲਿਸਕੋ ਨਿਊ ਜਨਰੇਸ਼ਨ ਕਾਰਟੇਲ’ ਦੇ ਮੁਖੀ ਦੀ ਮੌਤ ਦੀ ਖ਼ਬਰ ਫੈਲਦਿਆਂ ਹੀ ਉਸ ਦੇ ਸਮਰਥਕਾਂ ਨੇ ਦੇਸ਼ ਦੇ 20 ਸੂਬਿਆਂ ਵਿੱਚ ਭਾਰੀ ਹਿੰਸਾ ਅਤੇ ਅੱਗਜ਼ਨੀ ਸ਼ੁਰੂ ਕਰ ਦਿੱਤੀ ਹੈ। ਹੁਣ ਤੱਕ ਇਸ ਖ਼ੂਨੀ ਸੰਘਰਸ਼ ਵਿੱਚ 25 ਫੌਜੀ ਜਵਾਨਾਂ ਸਮੇਤ 32 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਹਵਾਈ ਅੱਡਿਆਂ ‘ਤੇ ਹਮਲੇ ਅਤੇ ਜਹਾਜ਼ਾਂ ਨੂੰ ਲਾਈ ਅੱਗ

ਹਿੰਸਾ ਇੰਨੀ ਭਿਆਨਕ ਹੈ ਕਿ ਕਾਰਟੇਲ ਦੇ ਮੈਂਬਰਾਂ ਨੇ ਸਿਰਫ਼ ਸੜਕਾਂ ਹੀ ਨਹੀਂ, ਸਗੋਂ ਹਵਾਈ ਅੱਡਿਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਰਿਪੋਰਟਾਂ ਅਨੁਸਾਰ, ਕਈ ਜਹਾਜ਼ਾਂ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਗਿਆ ਹੈ ਤਾਂ ਜੋ ਫੌਜੀ ਕਾਰਵਾਈ ਵਿੱਚ ਰੁਕਾਵਟ ਪਾਈ ਜਾ ਸਕੇ ਅਤੇ ਹਵਾਈ ਸੰਪਰਕ ਤੋੜਿਆ ਜਾ ਸਕੇ। ਕਈ ਜਗ੍ਹਾ ਰਨਵੇਅ ‘ਤੇ ਗੱਡੀਆਂ ਖੜ੍ਹੀਆਂ ਕਰਕੇ ਉਡਾਨਾਂ ਨੂੰ ਰੋਕ ਦਿੱਤਾ ਗਿਆ ਹੈ।

20 ਤੋਂ ਵੱਧ ਬੈਂਕ ਸ਼ਾਖਾਵਾਂ ਸਵਾਹ

ਗੁੱਸੇ ਵਿੱਚ ਆਏ ਮੈਂਚੋ ਦੇ ਸਮਰਥਕਾਂ ਨੇ ਸਰਕਾਰੀ ਸੰਪੱਤੀ ਨੂੰ ਨਿਸ਼ਾਨਾ ਬਣਾਉਂਦੇ ਹੋਏ 20 ਤੋਂ ਵੱਧ ਬੈਂਕਾਂ ਦੀਆਂ ਸ਼ਾਖਾਵਾਂ ਨੂੰ ਅੱਗ ਲਗਾ ਦਿੱਤੀ ਹੈ। ਸ਼ਹਿਰਾਂ ਵਿੱਚ ਲੁੱਟ-ਖੋਹ ਅਤੇ ਭੰਨ-ਤੋੜ ਦੀਆਂ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ, ਜਿਸ ਕਾਰਨ ਆਮ ਜਨਜੀਵਨ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।

 

ਜਾਲਿਸਕੋ ਸ਼ਹਿਰ ਵਿੱਚ ‘ਲਾਕਡਾਊਨ’

2026 ਫੀਫਾ ਵਿਸ਼ਵ ਕੱਪ ਦੀ ਮੇਜ਼ਬਾਨੀ ਕਰਨ ਵਾਲੇ ਪ੍ਰਮੁੱਖ ਸ਼ਹਿਰ ਜਾਲਿਸਕੋ ਵਿੱਚ ਇਸ ਸਮੇਂ ਕਰਫਿਊ ਅਤੇ ਲਾਕਡਾਊਨ ਵਰਗੀ ਸਥਿਤੀ ਹੈ। ਬਾਜ਼ਾਰ, ਸਕੂਲ ਅਤੇ ਦਫ਼ਤਰ ਪੂਰੀ ਤਰ੍ਹਾਂ ਬੰਦ ਹਨ। ਲੋਕਾਂ ਨੂੰ ਘਰਾਂ ਦੇ ਅੰਦਰ ਰਹਿਣ ਦੀ ਹਦਾਇਤ ਦਿੱਤੀ ਗਈ ਹੈ, ਕਿਉਂਕਿ ਸੜਕਾਂ ‘ਤੇ ਹਥਿਆਰਬੰਦ ਗੈਂਗਸਟਰ ਘੁੰਮ ਰਹੇ ਹਨ।