Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਰੂਸ ਵਿਰੁੱਧ ਬ੍ਰਿਟੇਨ ਦੀ ਵੱਡੀ ਕਾਰਵਾਈ! ਊਰਜਾ, ਰੱਖਿਆ ਤੇ ਬੈਂਕਿੰਗ ਖੇਤਰ ਦੀਆਂ...

ਰੂਸ ਵਿਰੁੱਧ ਬ੍ਰਿਟੇਨ ਦੀ ਵੱਡੀ ਕਾਰਵਾਈ! ਊਰਜਾ, ਰੱਖਿਆ ਤੇ ਬੈਂਕਿੰਗ ਖੇਤਰ ਦੀਆਂ ਕਈ ਸੰਸਥਾਵਾਂ ‘ਤੇ ਲਾਈ ਪਾਬੰਦੀ

 

 

ਲੰਡਨ: ਰੂਸ-ਯੂਕਰੇਨ ਜੰਗ ਦੇ ਚਲਦਿਆਂ ਬ੍ਰਿਟੇਨ ਨੇ ਰੂਸ ਦੇ ਖਿਲਾਫ ਸਖਤ ਰੁਖ ਅਖਤਿਆਰ ਕਰਦਿਆਂ ਉਸਦੇ ਊਰਜਾ, ਰੱਖਿਆ ਅਤੇ ਵਿੱਤੀ ਖੇਤਰਾਂ ਨਾਲ ਜੁੜੀਆਂ ਕਈ ਅਹਿਮ ਇਕਾਈਆਂ ‘ਤੇ ਨਵੀਆਂ ਪਾਬੰਦੀਆਂ ਲਗਾ ਦਿੱਤੀਆਂ ਹਨ।

ਸਰਕਾਰੀ ਦਸਤਾਵੇਜ਼ਾਂ ਦੇ ਹਵਾਲੇ ਨਾਲ ਮਿਲੀ ਜਾਣਕਾਰੀ ਅਨੁਸਾਰ, ਬ੍ਰਿਟੇਨ ਨੇ ਰੂਸ ਦੇ ਊਰਜਾ ਖੇਤਰ ਨੂੰ ਸਮਰਥਨ ਦੇਣ ਵਾਲੀਆਂ ਸੰਸਥਾਵਾਂ ‘ਗਾਜ਼ਪ੍ਰੋਮ ਐਸਪੀਜੀ ਪੋਰਟੋਵਾਯਾ ਐੱਲਐੱਨਜੀ ਪਲਾਂਟ’ (Gazprom SPG Portovaya LNG plant) ਅਤੇ ‘ਕ੍ਰਾਇਓਗੈਸ ਵਿਸੋਤਸਕ ਐੱਲਐੱਲਸੀ’ (Cryogas Vysotsk LLC) ‘ਤੇ ਇਹ ਪਾਬੰਦੀਆਂ ਲਗਾਈਆਂ ਹਨ। ਇਸ ਦੇ ਨਾਲ ਹੀ, ਰੂਸੀ ਰੱਖਿਆ ਖੇਤਰ ਨਾਲ ਸਬੰਧਤ 29 ਸੰਸਥਾਵਾਂ ਅਤੇ ਵਿਅਕਤੀਆਂ ਨੂੰ ਵੀ ਇਸ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪ੍ਰਮੁੱਖ ਤੌਰ ‘ਤੇ ਸਟੂਪਿਨੋ ਮੈਟਾਲਰਜੀਕਲ ਕੰਪਨੀ, ਨਿਜ਼ਨੀ ਨੋਵਗੋਰੋਡ ਸਥਿਤ ਪ੍ਰਮਾਣੂ ਇੰਜੀਨੀਅਰਿੰਗ ਕੰਪਨੀ ਜੇਐੱਸਸੀ ਅਫਰੀਕੰਤੋਵ, ਸੋਨਾਰ ਉਪਕਰਣ ਨਿਰਮਾਤਾ ਦਾਲਪ੍ਰੀਬੋਰ, ਜੇਐਸਸੀ ਅਲਤਾਈ ਇੰਸਟਰੂਮੈਂਟ-ਮੇਕਿੰਗ ਪਲਾਂਟ ‘ਰੋਟਰ’ ਅਤੇ ਯੂਰਲ ਡੀਜ਼ਲ ਇੰਜੀਨੀਅਰ ਪਲਾਂਟ ਵਰਗੀਆਂ ਵੱਡੀਆਂ ਇਕਾਈਆਂ ਦੇ ਨਾਂ ਸ਼ਾਮਲ ਹਨ।