Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਪੰਜਾਬ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ, ਕੇਂਦਰ ਸਰਕਾਰ ਨੇ ਅਹਿਮ ਪ੍ਰਾਜੈਕਟ ਨੂੰ ਦਿੱਤੀ...

ਪੰਜਾਬ ਵਾਸੀਆਂ ਲਈ ਵੱਡੀ ਖ਼ੁਸ਼ਖ਼ਬਰੀ, ਕੇਂਦਰ ਸਰਕਾਰ ਨੇ ਅਹਿਮ ਪ੍ਰਾਜੈਕਟ ਨੂੰ ਦਿੱਤੀ ਮਨਜ਼ੂਰੀ

 

 

ਚੰਡੀਗੜ੍ਹ  : ਪੰਜਾਬ ਦੇ ਰੇਲਵੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵੱਲ ਇਕ ਅਹਿਮ ਕਦਮ ਚੁੱਕਦਿਆਂ ਕੇਂਦਰੀ ਰੇਲ ਮੰਤਰਾਲੇ ਨੇ ਕੌਲੀ ਤੋਂ ਸਰਾਏ ਬੰਜਾਰਾ ਤੱਕ ਨਵੀਂ ਬਾਈਪਾਸ ਰੇਲ ਲਾਈਨ ਬਣਾਉਣ ਲਈ ਫਾਈਨਲ ਲੋਕੇਸ਼ਨ ਸਰਵੇ (ਐੱਫ. ਐੱਲ. ਐੱਸ.) ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਹ ਲਾਈਨ ਰਾਜਪੁਰਾ ਰੇਲਵੇ ਸਟੇਸ਼ਨ ਨੂੰ ਬਾਈਪਾਸ ਕਰੇਗੀ, ਜਿਸ ਨਾਲ ਖੇਤਰ ’ਚ ਰੇਲ ਸੰਚਾਲਣ ਹੋਰ ਸੁਚਾਰੂ ਅਤੇ ਤੇਜ਼ ਹੋਣ ਦੀ ਸੰਭਾਵਨਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਪ੍ਰਾਜੈਕਟ ਪੰਜਾਬ ਲਈ ਰਣਨੀਤਕ ਤੌਰ ’ਤੇ ਬਹੁਤ ਮਹੱਤਵਪੂਰਨ ਹੈ ਅਤੇ ਇਸ ਨਾਲ ਯਾਤਰੀਆਂ ਅਤੇ ਮਾਲ ਗੱਡੀਆਂ ਦੋਹਾਂ ਨੂੰ ਵੱਡਾ ਲਾਭ ਮਿਲੇਗਾ। ਨਵੀਂ ਬਾਈਪਾਸ ਲਾਈਨ ਬਣਨ ਤੋਂ ਬਾਅਦ ਪਟਿਆਲਾ ਅਤੇ ਲੁਧਿਆਣਾ ਦਰਮਿਆਨ ਚੱਲਣ ਵਾਲੀਆਂ ਕਈ ਰੇਲਾਂ ਨੂੰ ਰਾਜਪੁਰਾ ਸਟੇਸ਼ਨ ’ਚ ਦਾਖ਼ਲ ਹੋਣ ਦੀ ਲੋੜ ਨਹੀਂ ਰਹੇਗੀ।

ਇਸ ਨਾਲ ਰੇਲਾਂ ਦਾ ਰੂਟ ਛੋਟਾ ਹੋਵੇਗਾ ਅਤੇ ਯਾਤਰਾ ਸਮੇਂ ’ਚ ਮਹੱਤਵਪੂਰਨ ਕਮੀ ਆਵੇਗੀ। ਨਾਲ ਹੀ ਰਾਜਪੁਰਾ ਜੰਕਸ਼ਨ ’ਤੇ ਭੀੜਭਾੜ ਵੀ ਘਟੇਗੀ, ਜਿਸ ਨਾਲ ਸਮੁੱਚੀ ਆਪ੍ਰੇਸ਼ਨਲ ਕੁਸ਼ਲਤਾ ’ਚ ਸੁਧਾਰ ਆਵੇਗਾ। ਜੰਕਸ਼ਨਾਂ ’ਤੇ ਵੱਧਦੀ ਟ੍ਰੈਫਿਕ ਕਾਰਨ ਕਈ ਵਾਰ ਰੇਲਾਂ ਨੂੰ ਬੇਵਜ੍ਹਾ ਰੁਕਣਾ ਪੈਂਦਾ ਹੈ। ਬਾਈਪਾਸ ਲਾਈਨ ਇਸ ਸਮੱਸਿਆ ਦਾ ਲੰਬੇ ਸਮੇਂ ਲਈ ਹੱਲ ਸਾਬਤ ਹੋ ਸਕਦੀ ਹੈ। ਇਸ ਬਾਈਪਾਸ ਦੀ ਇਕ ਹੋਰ ਵੱਡੀ ਖ਼ਾਸੀਅਤ ਇਹ ਹੈ ਕਿ ਇਹ ਪਹਿਲਾਂ ਹੀ ਮਨਜ਼ੂਰ ਕੀਤੀ ਗਈ ਰਾਜਪੁਰਾ–ਮੋਹਾਲੀ ਰੇਲ ਲਾਈਨ ਨਾਲ ਸਿੱਧੀ ਅਤੇ ਸੁਚਾਰੂ ਕੁਨੈਕਟੀਵਿਟੀ ਪ੍ਰਦਾਨ ਕਰੇਗੀ। ਇਸ ਨਾਲ ਖੇਤਰੀ ਰੇਲ ਸੰਪਰਕ ਹੋਰ ਮਜ਼ਬੂਤ ਹੋਵੇਗਾ ਤੇ ਨਵੀਆਂ ਯਾਤਰੀ ਅਤੇ ਮਾਲ ਗੱਡੀਆਂ ਚਲਾਉਣ ਦੇ ਬਦਲ ਵੀ ਵਧਣਗੇ। ਇਸ ਨਾਲ ਉਦਯੋਗਿਕ ਤੇ ਵਪਾਰਕ ਗਤੀਵਿਧੀਆਂ ਨੂੰ ਵੀ ਤਾਕਤ ਮਿਲੇਗੀ ਕਿਉਂਕਿ ਤੇਜ਼ ਰੇਲ ਕੁਨੈਕਟੀਵਿਟੀ ਮਾਲ ਢੁਆਈ ਨੂੰ ਹੋਰ ਆਸਾਨ ਤੇ ਘੱਟ ਖ਼ਰਚੀਲਾ ਬਣਾਉਂਦੀ ਹੈ।