Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਵੱਡਾ ਸੌਦਾ : ਇਜ਼ਰਾਈਲ 50,000 ਭਾਰਤੀਆਂ ਨੂੰ ਦੇਵੇਗਾ ਨੌਕਰੀਆਂ

ਵੱਡਾ ਸੌਦਾ : ਇਜ਼ਰਾਈਲ 50,000 ਭਾਰਤੀਆਂ ਨੂੰ ਦੇਵੇਗਾ ਨੌਕਰੀਆਂ

 

ਤੇਲ ਅਵੀਵ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇਜ਼ਰਾਈਲ ਫੇਰੀ ਨੇ ਭਾਰਤੀਆਂ ਲਈ ਇਜ਼ਰਾਈਲ ਦੇ ਦਰਵਾਾਜ਼ੇ ਖੋਲ੍ਹ ਦਿੱਤੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਜ਼ਰਾਈਲ ਦੌਰੇ ਦੇ ਦੂਜੇ ਦਿਨ ਦੋਵਾਂ ਦੇਸ਼ਾਂ ਵਿਚਕਾਰ ਕਈ ਸਮਝੌਤਿਆਂ ‘ਤੇ ਦਸਤਖ਼ਤ ਕੀਤੇ ਗਏ। ਸਭ ਤੋਂ ਮਹੱਤਵਪੂਰਨ ਸਮਝੌਤਿਆਂ ਵਿੱਚ ਸ਼ਾਮਲ ਹੈ ਕਿ ਇਜ਼ਰਾਈਲ ਪੰਜ ਸਾਲਾਂ ਵਿੱਚ ਨਿਰਮਾਣ ਅਤੇ ਹੋਟਲ ਖੇਤਰ ਵਿੱਚ 50 ਹਜ਼ਾਰ ਭਾਰਤੀ ਕਾਮਿਆਂ ਨੂੰ ਨੌਕਰੀਆਂ ਪ੍ਰਦਾਨ ਕਰੇਗਾ। ਇਹ ਸਨਸ਼ਾਈਨ ਪ੍ਰੋਜੈਕਟ ਵੀਜ਼ਾ ਪ੍ਰਾਪਤ ਕਰਨਾ ਵੀ ਆਸਾਨ ਬਣਾ ਦੇਵੇਗਾ। ਭਾਰਤੀਆਂ ਨੂੰ ਪ੍ਰਚੂਨ, ਸਫਾਈ, ਲੌਜਿਸਟਿਕਸ, ਵੇਅਰਹਾਊਸਿੰਗ, ਫੂਡ ਪ੍ਰੋਸੈਸਿੰਗ, ਪ੍ਰਾਹੁਣਚਾਰੀ, ਟੈਕਸਟਾਈਲ ਅਤੇ ਇਲੈਕਟ੍ਰੋਨਿਕਸ ਖੇਤਰਾਂ ਵਿੱਚ ਵੱਧ ਤੋਂ ਵੱਧ ਮੌਕੇ ਦਿੱਤੇ ਜਾਣਗੇ। ਇਜ਼ਰਾਈਲ ਵਿੱਚ ਰੈਸਟੋਰੈਂਟ ਅਤੇ ਕੈਫ਼ੇ ਸਮੇਤ ਭੋਜਨ ਵਿਕਰੀ ਖੇਤਰ ਵਿੱਚ ਭਾਰਤੀ ਉੱਦਮਾਂ ਨੂੰ ਉਤਸ਼ਾਹਿਤ ਕੀਤਾ ਜਾਵੇਗਾ। ਕਿਰਤ ਵਿਵਾਦਾਂ ਨੂੰ ਹੱਲ ਕਰਨ ਲਈ ਇੱਕ ਸੰਯੁਕਤ ਤਾਲਮੇਲ ਕਮੇਟੀ ਸਥਾਪਤ ਕੀਤੀ ਜਾਵੇਗੀ।

 

ਇੱਥੇ ਦੱਸ ਦਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਇਜ਼ਰਾਈਲੀ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਇੱਕ ਸਾਂਝੇ ਬਿਆਨ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਗਾਜ਼ਾ ਸ਼ਾਂਤੀ ਯੋਜਨਾ ਲਈ ਸਮਰਥਨ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀਆਂ ਦੀ ਮੀਟਿੰਗ ਵਿੱਚ ਗਾਜ਼ਾ ਸ਼ਾਂਤੀ ਸਮਝੌਤੇ ਦੀ ਵੀ ਸਮੀਖਿਆ ਕੀਤੀ ਗਈ, ਜਦੋਂ ਕਿ ਦੋਵੇਂ ਨੇਤਾਵਾਂ ਨੇ ਅੱਤਵਾਦ ਦੀ ਨਿੰਦਾ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਇਜ਼ਰਾਈਲੀ ਰਾਸ਼ਟਰਪਤੀ ਇਸਹਾਕ ਹਰਜ਼ੋਗ ਨਾਲ ਵੀ ਮੁਲਾਕਾਤ ਕੀਤੀ। ਮੋਦੀ ਨੇ ਨੇਤਨਯਾਹੂ ਨਾਲ ਹੋਲੋਕਾਸਟ ਸਮਾਰਕ ਯਾਦ ਵਾਸ਼ੇਮ ਦਾ ਦੌਰਾ ਕੀਤਾ।ਪ੍ਰਧਾਨ ਮੰਤਰੀ ਮੋਦੀ ਵੀਰਵਾਰ ਸ਼ਾਮ ਨੂੰ ਆਪਣੇ ਦੇਸ਼ ਲਈ ਰਵਾਨਾ ਹੋ ਗਏ।