Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਵੱਡੀ ਖ਼ਬਰ ; ਖਾਮੇਨੇਈ ਦੀ ਮੌਤ ਤੋਂ ਬਾਅਦ ਇਰਾਨ ਦੇ ਅਗਲੇ ਸੁਪਰੀਮ...

ਵੱਡੀ ਖ਼ਬਰ ; ਖਾਮੇਨੇਈ ਦੀ ਮੌਤ ਤੋਂ ਬਾਅਦ ਇਰਾਨ ਦੇ ਅਗਲੇ ਸੁਪਰੀਮ ਲੀਡਰ ਦਾ ਹੋ ਗਿਆ ਐਲਾਨ

 

 

ਇੰਟਰਨੈਸ਼ਨਲ – ਇਜ਼ਰਾਈਲੀ-ਅਮਰੀਕੀ ਹਮਲੇ ‘ਚ ਇਰਾਨ ਦੇ ਸੁਪਰੀਮ ਲੀਡਰ ਆਯਾਤੁੱਲ੍ਹਾ ਖਾਮੇਨੇਈ ਦੀ ਮੌਤ ਮਗਰੋਂ ਦੇਸ਼ ‘ਚ ਪੈਦਾ ਹੋਏ ਲੀਡਰਸ਼ਿਪ ਸੰਕਟ ਪੈਦਾ ਹੋ ਗਿਆ ਹੈ ਤੇ ਇਰਾਨ ਦੀ ਅਮਰੀਕਾ ਤੇ ਇਜ਼ਰਾਈਲ ਦੇ ਨਾਲ-ਨਾਲ ਦੁਬਈ ਤੇ ਕਤਰ ਵਰਗੇ ਦੇਸ਼ਾਂ ਖ਼ਿਲਾਫ਼ ਵੀ ਕਾਰਵਾਈ ਤੇਜ਼ ਹੋ ਗਈ ਹੈ। ਇਸ ਜੰਗ ਦੇ ਖ਼ਤਰੇ ਵਿਚਕਾਰ, ਇਰਾਨੀ ਪ੍ਰਸ਼ਾਸਨ ਨੇ ਅਗਲੇ ਸਰਵਉੱਚ ਨੇਤਾ ਦਾ ਐਲਾਨ ਕਰ ਦਿੱਤਾ ਹੈ। ਪ੍ਰਸ਼ਾਸਨ ਨੇ ਆਯਾਤੁੱਲਾ ਅਲੀਰੇਜ਼ਾ ਅਰਾਫੀ ਨੂੰ ਦੇਸ਼ ਦਾ ਅੰਤਰਿਮ ਸੁਪਰੀਮ ਲੀਡਰ ਐਲਾਨ ਦਿੱਤਾ ਹੈ।

 

ਇਰਾਨੀ ਮੀਡੀਆ ਅਨੁਸਾਰ, ਇਹ ਫੈਸਲਾ ਦੇਸ਼ ਵਿੱਚ ਸੱਤਾ ਦੇ ਖਲਾਅ ਨੂੰ ਰੋਕਣ ਅਤੇ ਜਾਰੀ ਜੰਗ ਦੌਰਾਨ ਫੌਜੀ ਫੈਸਲੇ ਲੈਣ ਲਈ ਲਿਆ ਗਿਆ ਹੈ। ਇਰਾਨੀ ਸੰਵਿਧਾਨ ਦੀ ਧਾਰਾ 111 ਦੇ ਤਹਿਤ, ਜਦੋਂ ਸੁਪਰੀਮ ਲੀਡਰ ਦੀ ਮੌਤ ਹੋ ਜਾਂਦੀ ਹੈ, ਤਾਂ ਇੱਕ ਅੰਤਰਿਮ ਲੀਡਰਸ਼ਿਪ ਕੌਂਸਲ ਬਣਾਈ ਜਾਂਦੀ ਹੈ। ਆਇਤੁੱਲਾ ਅਰਾਫੀ ਇਸ ਕੌਂਸਲ ਦੇ ਮੁੱਖ ਧਾਰਮਿਕ ਚਿਹਰੇ ਵਜੋਂ ਦੇਸ਼ ਦੀ ਅਗਵਾਈ ਕਰਨਗੇ।

66 ਸਾਲਾ ਆਇਤੁੱਲਾ ਅਰਾਫੀ ਇਰਾਨ ਦੀਆਂ ਸਾਰੀਆਂ ਧਾਰਮਿਕ ਸੰਸਥਾਵਾਂ ਦੇ ਮੁਖੀ ਹਨ ਅਤੇ ‘ਅਸੈਂਬਲੀ ਆਫ ਐਕਸਪਰਟਸ’ ਦੇ ਡਿਪਟੀ ਚੇਅਰਮੈਨ ਹਨ। ਉਨ੍ਹਾਂ ਨੂੰ ਖ਼ਾਮੇਨੇਈ ਦਾ ਬਹੁਤ ਭਰੋਸੇਮੰਦ ਅਤੇ ਸਖ਼ਤ ਨੀਤੀਆਂ ਵਾਲਾ ਆਗੂ ਮੰਨਿਆ ਜਾਂਦਾ ਹੈ। ਅੰਤਰਿਮ ਸੁਪਰੀਮ ਲੀਡਰ ਵਜੋਂ ਅਰਾਫੀ ਹੁਣ ਇਰਾਨੀ ਫੌਜ ਦੇ ਕਮਾਂਡਰ-ਇਨ-ਚੀਫ ਵਜੋਂ ਕੰਮ ਕਰਨਗੇ। ਇਜ਼ਰਾਈਲ ਵਿਰੁੱਧ ਜਵਾਬੀ ਹਮਲਿਆਂ ਅਤੇ ਪ੍ਰਮਾਣੂ ਪ੍ਰੋਗਰਾਮ ਨਾਲ ਸਬੰਧਤ ਅੰਤਿਮ ਫੈਸਲੇ ਹੁਣ ਉਨ੍ਹਾਂ ਦੇ ਹੱਥ ਵਿੱਚ ਹੋਣਗੇ।