ਜਲੰਧਰ – ਜਲੰਧਰ ਸ਼ਹਿਰ ਵਿਚ ਗੋਲ਼ੀਆਂ ਚਲਣ ਦੀ ਵਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਹਨ। ਮੋਤਾ ਸਿੰਘ ਵਿੱਚ ਸਥਿਤ ਵਰਦਾਨ ਮੈਡੀਕਲ ਸੈਂਟਰ ‘ਤੇ ਫਾਇਰਿੰਗ ਕੇਸ ‘ਚ ਐੱਸ. ਪੀ. ਅਤੇ ਐੱਸ. ਐੱਚ. ਓ. ‘ਤੇ ਗਾਜ ਡਿੱਗੀ ਹੈ। ਇਸ ਮਾਮਲੇ ਵਿੱਚ ਏ. ਸੀ. ਪੀ. ਮਾਡਲ ਟਾਊਨ ਪਰਮਿੰਦਰ ਸਿੰਘ ਮੰਡ ਅਤੇ ਥਾਣਾ 6 ਦੇ ਐੱਸ. ਐੱਚ. ਓ. ਰਵਿੰਦਰ ਗੌਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਕੀਤੀ ਹੈ।
ਹੈਰਾਨੀ ਦੀ ਗੱਲ ਹੈ ਕਿ ਬੀਤੇ ਦਿਨੀਂ ਸੰਤੋਖਪੁਰਾ ‘ਚ ਇਕ ਡਾਕਟਰ ਦੇ ਘਰ ‘ਤੇ ਗੋਲ਼ੀਆਂ ਚਲਾਈਆਂ ਗਈਆਂ ਸਨ। ਇਸ ਗੋਲ਼ੀਬਾਰੀ ਮਾਮਲੇ ‘ਚ ਕਿਸੇ ਵੀ ਅਧਿਕਾਰੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਜਦਕਿ ਮਾਡਲ ਟਾਊਨ ਦੇ ਵਰਦਾਨ ਮੈਡੀਕਲ ਸੈਂਟਰ ਵਿੱਚ ਗੋਲ਼ੀਬਾਰੀ ਲਈ ਦੋ ਪੁਲਸ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਗਈ ਹੈ। ਅਜਿਹੇ ਵਿਚ ਹੁਣ ਵੇਖਣਾ ਇਹ ਹੈ ਕਿ ਨਾਰਥ ਦੀ ਘਟਨਾ ਨੂੰ ਲੈ ਕੇ ਕੀ ਉਥੋਂ ਦੇ ਅਧਿਕਾਰੀਆਂ ‘ਤੇ ਵੀ ਗਾਜ ਡਿੱਗੇਗੀ।

