ਤੇਹਰਾਨ: ਈਰਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਉੱਥੋਂ ਦੇ ਸਰਵਉੱਚ ਰਹਿਬਰ (ਸੁਪਰੀਮ ਲੀਡਰ) ਆਇਤੁੱਲਾ ਅਲੀ ਖਾਮੇਨੇਨੀ ਦੀ ਪਤਨੀ ਮਨਸੂਰਾ ਖੋਜਸਤੇ ਦਾ ਦੇਹਾਂਤ ਹੋ ਗਿਆ ਹੈ। ਈਰਾਨੀ ਸਰਕਾਰੀ ਮੀਡੀਆ ਦੀਆਂ ਰਿਪੋਰਟਾਂ ਅਨੁਸਾਰ, ਮਨਸੂਰਾ ਖੋਜਸਤੇ ਦੀ ਮੌਤ ਗੰਭੀਰ ਸੱਟਾਂ ਲੱਗਣ ਕਾਰਨ ਹੋਈ ਹੈ।
ਮੌਤ ਦੇ ਕਾਰਨਾਂ ‘ਤੇ ਬਣਿਆ ਹੋਇਆ ਹੈ ਰਹੱਸ
ਹਾਲਾਂਕਿ ਸਰਕਾਰੀ ਮੀਡੀਆ ਨੇ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ, ਪਰ ਅਜੇ ਤੱਕ ਇਹ ਖੁਲਾਸਾ ਨਹੀਂ ਕੀਤਾ ਗਿਆ ਕਿ ਉਨ੍ਹਾਂ ਨੂੰ ਇਹ ਗੰਭੀਰ ਸੱਟਾਂ ਕਿਵੇਂ ਲੱਗੀਆਂ। ਇਨ੍ਹਾਂ ਸੱਟਾਂ ਅਤੇ ਮੌਤ ਦੇ ਪਿੱਛੇ ਦੇ ਅਸਲ ਹਾਲਾਤਾਂ ਬਾਰੇ ਫਿਲਹਾਲ ਕੋਈ ਅਧਿਕਾਰਤ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ ਹੈ।

