Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਰਾਘਵ ਚੱਢਾ ਨੇ ਸੰਸਦ 'ਚ ਚੁੱਕਿਆ ਹਵਾਈ ਅੱਡਿਆਂ 'ਤੇ ਮਹਿੰਗੇ ਖਾਣੇ ਦਾ...

ਰਾਘਵ ਚੱਢਾ ਨੇ ਸੰਸਦ ‘ਚ ਚੁੱਕਿਆ ਹਵਾਈ ਅੱਡਿਆਂ ‘ਤੇ ਮਹਿੰਗੇ ਖਾਣੇ ਦਾ ਮੁੱਦਾ; ‘ਉਡਾਨ ਯਾਤਰੀ ਕੈਫੇ’ ਦੇ ਵਿਸਥਾਰ ਦੀ ਮੰਗ

 

 

 

ਨੈਸ਼ਨਲ : ਲੋਕ ਸਭਾ ‘ਚ ਅੱਜ ਸੰਸਦ ਦੇ ਬਜਟ ਸੈਸ਼ਨ ਦੇ ਦੂਜੇ ਪੜਾਅ ਦੇ ਪਹਿਲੇ ਦਿਨ ਦੀ ਕਾਰਵਾਈ ਹੋਈ। ਇਸ ਦੌਰਾਨ ਵਿਰੋਧੀ ਧਿਰ ਨੇ ਅਮਰੀਕਾ-ਇਜ਼ਰਾਈਲ ਅਤੇ ਈਰਾਨ ਯੁੱਧਾਂ ਨੂੰ ਲੈ ਕੇ ਹੰਗਾਮਾ ਕੀਤਾ। ਵਿਰੋਧੀ ਧਿਰ ਪੱਛਮੀ ਏਸ਼ੀਆ ਵਿੱਚ ਯੁੱਧ ਤੋਂ ਬਾਅਦ ਦੀ ਸਥਿਤੀ ਦੇ ਭਾਰਤ ‘ਤੇ ਪ੍ਰਭਾਵ ‘ਤੇ ਚਰਚਾ ਦੀ ਮੰਗ ਕਰਦੀ ਰਹੀ। ਇਸ ਦੌਰਾਨ ਸੰਬਧਨ ਕਰਦਿਆਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਵੀ ਸੰਸਦ ‘ਚ ਹਵਾਈ ਮੁਸਾਫਰਾਂ ਦੀ ਇੱਕ ਗੰਭੀਰ ਸਮੱਸਿਆ ਹਵਾਈ ਅੱਡਿਆਂ ‘ਤੇ ਮਿਲਣ ਵਾਲੇ ਬੇਹੱਦ ਮਹਿੰਗੇ ਖਾਣੇ ਬਾਰੇ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਨੇ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਉਡਾਨ ਯਾਤਰੀ ਕੈਫੇ’ (Udaan Yatri Cafes) ਦੀ ਸ਼ਲਾਘਾ ਤਾਂ ਕੀਤੀ, ਪਰ ਨਾਲ ਹੀ ਇਸ ਪ੍ਰੋਜੈਕਟ ਵਿੱਚ ਮੌਜੂਦ ਵੱਡੀਆਂ ਕਮੀਆਂ ਨੂੰ ਦੂਰ ਕਰਨ ਲਈ ਦੋ ਅਹਿਮ ਸੁਝਾਅ ਵੀ ਦਿੱਤੇ।

 

ਸਿਰਫ਼ ਕੁਝ ਹੀ ਹਵਾਈ ਅੱਡਿਆਂ ਤੱਕ ਸੀਮਤ ਹਨ ਸਸਤੇ ਕੈਫੇ

ਰਾਘਵ ਚੱਢਾ ਨੇ ਦੱਸਿਆ ਕਿ ਭਾਰਤ ਵਿੱਚ ਇਸ ਸਮੇਂ 150 ਤੋਂ ਵੱਧ ਹਵਾਈ ਅੱਡੇ ਹਨ, ਪਰ ਇਹ ਸਸਤੇ ਕੈਫੇ ਸਿਰਫ਼ 10 ਤੋਂ 12 ਹਵਾਈ ਅੱਡਿਆਂ ਤੱਕ ਹੀ ਸੀਮਤ ਹਨ। ਉਨ੍ਹਾਂ ਮੰਗ ਕੀਤੀ ਕਿ ਇਨ੍ਹਾਂ ਕੈਫੇ ਦਾ ਵਿਸਥਾਰ ਦੇਸ਼ ਦੇ ਹਰ ਛੋਟੇ-ਵੱਡੇ ਹਵਾਈ ਅੱਡੇ ‘ਤੇ ਕੀਤਾ ਜਾਵੇ ਤਾਂ ਜੋ ਹਰ ਆਮ ਯਾਤਰੀ ਨੂੰ ਸਸਤੀ ਚਾਹ (10 ਰੁਪਏ) ਅਤੇ ਸਮੋਸਾ (20 ਰੁਪਏ) ਵਰਗੀਆਂ ਚੀਜ਼ਾਂ ਮਿਲ ਸਕਣ।