Become a member

Get the best offers and updates relating to Liberty Case News.

― Advertisement ―

spot_img
spot_img
HomeBreaking News'ਕਿੱਲਤ' ਵਿਚਾਲੇ ਗੁਆਂਢੀ ਮੁਲਕ ਨੂੰ 1,80,000 ਟਨ ਤੇਲ ਦੇਵੇਗਾ ਭਾਰਤ ! ਪਾਈਪਾਂ...

‘ਕਿੱਲਤ’ ਵਿਚਾਲੇ ਗੁਆਂਢੀ ਮੁਲਕ ਨੂੰ 1,80,000 ਟਨ ਤੇਲ ਦੇਵੇਗਾ ਭਾਰਤ ! ਪਾਈਪਾਂ ਰਾਹੀਂ ਹੋਵੇਗੀ ਸਪਲਾਈ

 

 

ਇੰਟਰਨੈਸ਼ਨਲ – ਮਿਡਲ ਈਸਟ ‘ਚ ਇਰਾਨ-ਇਜ਼ਰਾਈਲ ਅਤੇ ਅਮਰੀਕਾ ਵਿਚਾਲੇ ਚੱਲ ਰਹੀ ਜੰਗ ਨੇ ਵਿਸ਼ਵ ਪੱਧਰ ‘ਤੇ ਤੇਲ ਦੀ ਸਪਲਾਈ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਸ ਸੰਕਟ ਦੀ ਸਥਿਤੀ ਵਿੱਚ, ਬੰਗਲਾਦੇਸ਼ ਨੂੰ ਆਪਣੀ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਭਾਰਤ ਦਾ ਵੱਡਾ ਸਾਥ ਮਿਲਿਆ ਹੈ। ਅੱਜ ਭਾਰਤ ਤੋਂ 5,000 ਟਨ ਡੀਜ਼ਲ ਦੀ ਖੇਪ ‘ਭਾਰਤ-ਬੰਗਲਾਦੇਸ਼ ਫਰੈਂਡਸ਼ਿਪ ਪਾਈਪਲਾਈਨ’ ਰਾਹੀਂ ਬੰਗਲਾਦੇਸ਼ ਪਹੁੰਚ ਗਈ ਹੈ।

 

ਬੰਗਲਾਦੇਸ਼ ਪੈਟਰੋਲੀਅਮ ਕਾਰਪੋਰੇਸ਼ਨ (BPC) ਦੇ ਚੇਅਰਮੈਨ ਮੁਹੰਮਦ ਰੇਜ਼ਾਨੂਰ ਰਹਿਮਾਨ ਨੇ ਦੱਸਿਆ ਕਿ ਭਾਰਤ ਨਾਲ ਇੱਕ ਪੁਰਾਣਾ ਸਮਝੌਤਾ ਹੈ, ਜਿਸ ਤਹਿਤ ਭਾਰਤ ਹਰ ਸਾਲ ਬੰਗਲਾਦੇਸ਼ ਨੂੰ 1,80,000 ਟਨ ਡੀਜ਼ਲ ਸਪਲਾਈ ਕਰੇਗਾ। ਚੇਅਰਮੈਨ ਨੇ ਇਕ ਬਿਆਨ ‘ਚ ਕਿਹਾ, “ਅੱਜ ਆਈ 5,000 ਟਨ ਡੀਜ਼ਲ ਦੀ ਖੇਪ ਇਸੇ ਸਮਝੌਤੇ ਦਾ ਹਿੱਸਾ ਹੈ। ਜੰਗ ਕਾਰਨ ਪੈਦਾ ਹੋਏ ਊਰਜਾ ਸੰਕਟ ਨੂੰ ਦੇਖਦੇ ਹੋਏ, ਅਸੀਂ ਅਗਲੇ ਦੋ ਮਹੀਨਿਆਂ ਵਿੱਚ 6 ਮਹੀਨਿਆਂ ਦਾ ਕੋਟਾ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।”