Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਜਲੰਧਰ ਤੋਂ ਵੱਡੀ ਖ਼ਬਰ! ਨਗਰ ਨਿਗਮ ਦੇ ਰਿਟਾਇਰਡ ਸੁਪਰਵਾਈਜ਼ਰ ਨੇ ਅੱਗ ਲਗਾ...

ਜਲੰਧਰ ਤੋਂ ਵੱਡੀ ਖ਼ਬਰ! ਨਗਰ ਨਿਗਮ ਦੇ ਰਿਟਾਇਰਡ ਸੁਪਰਵਾਈਜ਼ਰ ਨੇ ਅੱਗ ਲਗਾ ਕੀਤੀ ਖ਼ੁਦਕੁਸ਼ੀ

 

ਜਲੰਧਰ – ਜਲੰਧਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਲੰਧਰ ਦੇ ਗੁਰੂ ਨਾਨਕ ਪੁਰਾ ਈਸਟ ਵਿਚ ਪੈਂਦੇ ਮੁਹੱਲਾ ਅਵਤਾਰ ਨਗਰ ਵਿਚ ਰਹਿੰਦੇ ਨਗਰ ਨਿਗਮ ਦੇ ਰਿਟਾਇਰਡ ਸੁਪਰ ਵਾਈਜ਼ਰ ਨੇ ਖ਼ੁਦ ਨੂੰ ਅੱਗ ਲਗਾ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਪਛਾਣ ਸੋਹਨ ਲਾਲ (65) ਪੁਤਰ ਦੇਵਰਾਜ ਵਜੋਂ ਹੋਈ ਹੈ।  ਜਾਣਕਾਰੀ ਮੁਤਾਬਕ ਮ੍ਰਿਤਕ ਆਪਣੇ ਘਰ ਦੀ ਤੀਜੀ ਮੰਜ਼ਿਲ ‘ਤੇ ਰਹਿੰਦਾ ਸੀ ਅਤੇ ਅੱਜ ਸਵੇਰੇ ਲਗਭਗ ਸਾਢੇ ਤਿੰਨ ਵਜੇ ਉਸ ਨੇ ਪਹਿਲਾਂ ਆਪਣੇ ਕਮਰੇ ਵਿੱਚ ਆਪਣੇ ਸਾਮਾਨ ਨੂੰ ਅੱਗ ਲਗਾਈ ਅਤੇ ਫਿਰ ਖ਼ੁਦ ਅੱਗ ਵਿਚ ਜਾ ਕੇ ਬੈਠ ਗਏ ਅਤੇ ਜੀਵਨਲੀਲਾ ਖ਼ਤਮ ਕਰ ਲਈ।  ਮ੍ਰਿਤਕ ਦੇ ਪੁੱਤਰ ਬੱਬੀ ਨੇ ਕਿਹਾ ਕਿ ਉਨ੍ਹਾਂ ਦੀ ਪਤਨੀ ਨੇ ਉਨ੍ਹਾਂ ਨੂੰ ਅਚਾਨਕ ਅੱਗ ਲੱਗਣ ਬਾਰੇ ਸੂਚਿਤ ਕੀਤਾ ਅਤੇ ਉਹ ਪਹਿਲੀ ਮੰਜ਼ਿਲ ਵੱਲ ਭੱਜੇ।

ਇਸ ਸਮੇਂ ਦੌਰਾਨ ਉਨ੍ਹਾਂ ਵੇਖਿਆ ਕਿ ਅੱਗ ਨਾਲ ਸੋਹਨ ਲਾਲ ਕਾਫ਼ੀ ਝੁਲਸ ਚੁੱਕੇ ਸਨ ਅਤੇ ਹਾਦਸੇ ‘ਚ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਕਰਜ਼ੇ ਕਾਰਨ ਲੋਕ ਉਨ੍ਹਾਂ ਦੇ ਘਰ ਆਉਂਦੇ ਸਨ ਅਤੇ ਉਨ੍ਹਾਂ ਨੂੰ ਤੰਗ ਕਰਦੇ ਸਨ, ਜਿਸ ਤੋਂ ਪਰੇਸ਼ਾਨ ਹੋ ਕੇ ਉਨ੍ਹਾਂ ਨੇ ਖ਼ੁਦਕੁਸ਼ੀ ਕਰ ਲਈ।  ਪੁੱਤਰ ਨੇ ਦੱਸਿਆ ਕਿ ਉਨ੍ਹਾਂ ਦੇ ਪਿਤਾ ਨਗਰ ਨਿਗਮ ਵਿੱਚ ਕੰਮ ਕਰਦੇ ਸਨ ਅਤੇ ਹੁਣ ਸੇਵਾਮੁਕਤ ਹੋ ਚੁੱਕੇ ਸਨ। ਮੌਕੇ ‘ਤੇ ਪਹੁੰਚੇ ਏ. ਐੱਸ. ਆਈ. ਸੁਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਵਿਅਕਤੀ ਨੇ ਆਪਣੇ ਆਪ ਨੂੰ ਅੱਗ ਲਗਾ ਲਈ ਹੈ।