Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਧਰਮਸ਼ਾਲਾ 'ਚ ਉਪ ਰਾਸ਼ਟਰਪਤੀ ਦੌਰੇ ਤੋਂ ਪਹਿਲੇ ਪੈਰਾਗਲਾਈਡਿੰਗ, ਡਰੋਨ ਉਡਾਉਣ 'ਤੇ ਲੱਗੀ...

ਧਰਮਸ਼ਾਲਾ ‘ਚ ਉਪ ਰਾਸ਼ਟਰਪਤੀ ਦੌਰੇ ਤੋਂ ਪਹਿਲੇ ਪੈਰਾਗਲਾਈਡਿੰਗ, ਡਰੋਨ ਉਡਾਉਣ ‘ਤੇ ਲੱਗੀ ਪਾਬੰਦੀ

 

 

ਧਰਮਸ਼ਾਲਾ- ਉੱਪ ਰਾਸ਼ਟਰਪਤੀ ਸੀਪੀ ਰਾਧਾਕ੍ਰਿਸ਼ਨਨ ਦੇ ਸ਼ਨੀਵਾਰ ਨੂੰ ਹੋਣ ਵਾਲੇ ਧਰਮਸ਼ਾਲਾ ਸਬ-ਡਿਵੀਜ਼ਨ ਦੌਰੇ ਤੋਂ ਪਹਿਲਾਂ ਪ੍ਰਸ਼ਾਸਨ ਨੇ ਸੁਰੱਖਿਆ ਨੂੰ ਧਿਆਨ ‘ਚ ਰੱਖਦੇ ਹੋਏ ਕਾਂਗੜਾ ਜ਼ਿਲ੍ਹੇ ਦੇ ਕਈ ਹਿੱਸਿਆਂ ‘ਚ ਪੈਰਾਗਲਾਈਡਿੰਗ, ਹਵਾਈ ਖੇਡਾਂ ਅਤੇ ਡਰੋਨ ਸੰਚਾਲਨ ‘ਤੇ ਪਾਬੰਦੀ ਲਗਾ ਦਿੱਤੀ ਹੈ। ਕਾਂਗੜਾ ਦੀ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਸ਼ਿਲਪੀ ਬੇਕਤਾ ਨੇ ਭਾਰਤੀ ਨਾਗਰਿਕ ਸੁਰੱਖਿਆ ਕੋਡ ਦੀ ਧਾਰਾ 163 ਦੇ ਅਧੀਨ ਆਦੇਸ਼ ਜਾਰੀ ਕਰਦੇ ਹੋਏ ਕਾਂਗੜਾ, ਸ਼ਾਹਪੁਰ, ਧਰਮਸ਼ਾਲਾ ਅਤੇ ਪਾਲਮਪੁਰ ਸਬ-ਡਿਵੀਜ਼ਨਾਂ ਦੇ ਪ੍ਰਸ਼ਾਸਨਿਕ ਖੇਤਰ ਅਧਿਕਾਰ ‘ਚ ਇਨ੍ਹਾਂ ਸਾਰੀਆਂ ਗਤੀਵਿਧੀਆਂ ‘ਤੇ ਅਸਥਾਈ ਪਾਬੰਦੀ ਲਗਾਉਣ ਦੇ ਨਿਰਦੇਸ਼ ਦਿੱਤੇ।

 

ਇਹ ਆਦੇਸ਼ ਉੱਪ ਰਾਸ਼ਟਰਪਤੀ ਦੀ ਯਾਤਰਾ ਦੌਰਾਨ ਸਾਵਧਾਨੀ ਦੇ ਅਧੀਨ ਲਏ ਗਏ ਹਨ। ਅਧਿਕਾਰੀਆਂ ਨੇ ਕਿਹਾ ਕਿ ਇਹ ਪਾਬੰਦੀ ਇਸ ਉੱਚ ਪੱਧਰੀ ਯਾਤਰਾ ਦੇ ਅਧੀਨ ਕਿਸੇ ਵੀ ਤਰ੍ਹਾਂ ਦੀ ਸੁਰੱਖਿਆ ਲਾਪਰਵਾਹੀ ਤੋਂ ਬਚਣ ਲਈ ਲਾਗੂ ਕੀਤੀ ਗਈ ਹੈ। ਅਗਲੇ ਆਦੇਸ਼ ਤੱਕ ਇਹ ਪਾਬੰਦੀ ਲਾਗੂ ਰਹੇਗੀ।