Become a member

Get the best offers and updates relating to Liberty Case News.

― Advertisement ―

spot_img
spot_img
HomeBreaking NewsPM ਮੋਦੀ ਨੇ ਆਸਾਮ ਦੇ ਸਿਲਚਰ 'ਚ 23,550 ਕਰੋੜ ਰੁਪਏ ਦੇ ਪ੍ਰਾਜੈਕਟਾਂ...

PM ਮੋਦੀ ਨੇ ਆਸਾਮ ਦੇ ਸਿਲਚਰ ‘ਚ 23,550 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਕੀਤੀ ਸ਼ੁਰੂਆਤ

 

 

ਸਿਲਚਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਾਮ ‘ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਲਚਰ ਸ਼ਹਿਰ ‘ਚ ਸ਼ਨੀਵਾਰ ਨੂੰ 23,550 ਕਰੋੜ ਰੁਪਏ ਦੇ ਪ੍ਰਾਜੈਕਟਾਂ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਕਛਾਰ ਜ਼ਿਲ੍ਹੇ ਦੇ ਸਿਲਚਰ ਅਤੇ ਮੇਘਾਲਿਆ ਦੇ ਸ਼ਿਲਾਂਗ ਵਿਚਾਲੇ 22,864 ਕਰੋੜ ਰੁਪਏ ਦੇ ਨਿਯੰਤਰਿਤ ਐਂਟਰੀ-ਐਗਜ਼ਿਟ ਵਾਲੇ ਐਕਸਪ੍ਰੈੱਸਵੇਅ ਪ੍ਰਾਜੈਕਟ ਲਈ ‘ਭੂਮੀ ਪੂਜਨ’ ‘ਚ ਹਿੱਸਾ ਲਿਆ। ਇਹ ਪੂਰਬ-ਉੱਤਰ ‘ਚ ਆਪਣੀ ਤਰ੍ਹਾਂ ਦਾ ਪਹਿਲਾ ਪ੍ਰਾਜੈਕਟ ਹੈ। ਅਧਿਕਾਰੀਆਂ ਨੇ ਦੱਸਿਆ ਕਿ 166 ਕਿਲੋਮੀਟਰ ਲੰਬੇ ਚਾਰ ਲੇਨ ਦੇ ਇਸ ਗ੍ਰੀਨਫੀਲਡ ਦੁਰਤਗਤੀ ਗਲਿਆਰੇ ਤੋਂ ਮੇਘਾਲਿਆ ਅਤੇ ਆਸਾਮ ਵਿਚਾਲੇ ਸੰਪਰਕ ਸਹੂਲਤ ‘ਚ ਜ਼ਿਕਰਯੋਗ ਸੁਧਾਰ ਹੋਵੇਗਾ। ਇਸ ਪ੍ਰਾਜੈਕਟ ਨਾਲ ਗੁਹਾਟੀ ਅਤੇ ਸਿਲਚਰ ਵਿਚਾਲੇ ਦੀ ਦੂਰੀ 295 ਤੋਂ ਘਟ ਕੇ 252 ਰਹਿ ਜਾਵੇਗੀ ਅਤੇ ਯਾਤਰਾ ਦਾ ਸਮਾਂ 8.5 ਘੰਟੇ ਤੋਂ ਘੱਟ ਕੇ ਲਗਭਗ 5 ਘੰਟੇ ਰਹਿ ਜਾਵੇਗਾ।

 

ਪ੍ਰਧਾਨ ਮੰਤਰੀ ‘ਕੈਪਟਿਲ ਪੁਆਇੰਟ’ ਕੋਲ ਟਰੰਕ ਰੋਡ ਤੋਂ ਸਿਲਚਰ ਦੇ ‘ਰੰਗਿਰਖਾਰੀ ਪੁਆਇੰਟ’ ਤੱਕ ਐੱਨਐੱਚ-306 ‘ਤੇ ਬਣਨ ਵਾਲੇ ਐਲੀਵੇਟਿਡ ਕੋਰੀਡੋਰ (ਪੜਾਅ 1) ਦੇ ਭੂਮੀ ਪੂਜਨ ‘ਚ ਵੀ ਸ਼ਾਮਲ ਹੋਏ। ਅਧਿਕਾਰੀਆਂ ਨੇ ਦੱਸਿਆ ਕਿ ਇਸ ਪ੍ਰਾਜੈਕਟ ਨਾਲ ਸਿਲਚਰ ਦੀ ਸਭ ਤੋਂ ਵਿਅਸਤ ਸੜਕਾਂ ‘ਚੋਂ ਇਕ ‘ਤੇ ਆਵਾਜਾਈ ਦਾ ਦਬਾਅ ਘੱਟ ਹੋਵੇਗਾ ਅਤੇ ਮਿਜ਼ੋਰਮ, ਤ੍ਰਿਪੁਰਾ ਅਤੇ ਮਣੀਪੁਰ ਵਰਗੇ ਗੁਆਂਢੀ ਸੂਬਿਆਂ ਨਾਲ ਸੰਪਰਕ ਬਿਹਤਰ ਹੋਵੇਗਾ ਅਤੇ ਬਰਾਕ ਘਾਟੀ ਦੇ ਆਰਥਿਕ ਵਿਕਾਸ ‘ਚ ਯੋਗਦਾਨ ਮਿਲੇਗਾ। ਪ੍ਰਧਾਨ ਮੰਤਰੀ ਨੇ ਕਰੀਮਗੰਜ ਜ਼ਿਲ੍ਹੇ ਦੇ ਪਥਾਰਕੰਡੀ ‘ਚ ਇਕ ਨਵੇਂ ਖੇਤੀਬਾੜੀ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ। ਇਹ ਪ੍ਰਾਜੈਕਟ ਉਨ੍ਹਾਂ 47,800 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਹਿੱਸਾ ਹਨ, ਜਿਨ੍ਹਾਂ ਦੀ ਪ੍ਰਧਾਨ ਮੰਤਰੀ ਨੇ ਸ਼ੁੱਕਰਵਾਰ ਨੂੰ ਸੂਬੇ ‘ਚ ਸ਼ੁਰੂਆਤ ਕੀਤੀ ਹੈ। ਆਸਾਮ ‘ਚ ਵਿਧਾਨ ਸਭਾ ਚੋਣਾਂ ਅਪ੍ਰੈਲ ‘ਚ ਹੋਣ ਦੀ ਸੰਭਾਵਨਾ ਹੈ ਅਤੇ ਸੱਤਾਧਾਰੀ ਭਾਜਪਾ ਦੀ ਅਗਵਾਈ ਵਾਲੀ ਰਾਸ਼ਟਰੀ ਜਨਤਾਂਤਰਿਕ ਗਠਜੋੜ (ਰਾਜਗ) ਲਗਾਤਾਰ ਤੀਜੀ ਵਾਰ ਸੱਤਾ ‘ਚ ਆਉਣ ਦੀ ਕੋਸ਼ਿਸ਼ ‘ਚ ਹੈ।