ਨੈਸ਼ਨਲ : ਮੱਧ ਪੂਰਬ ਵਿੱਚ ਵਧਦੇ ਤਣਾਅ ਅਤੇ ਜੰਗ ਵਰਗੀ ਸਥਿਤੀ ਕਾਰਨ ਅੰਤਰਰਾਸ਼ਟਰੀ ਹਵਾਈ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਈਆਂ ਹਨ। ਕਈ ਦੇਸ਼ਾਂ ਵੱਲੋਂ ਆਪਣੇ ਹਵਾਈ ਖੇਤਰ (ਏਅਰਸਪੇਸ) ਬੰਦ ਕਰਨ ਜਾਂ ਪਾਬੰਦੀਆਂ ਲਗਾਉਣ ਕਾਰਨ ਗਲੋਬਲ ਫਲਾਈਟ ਸ਼ਡਿਊਲ ਵਿਗੜ ਗਿਆ ਹੈ। ਇਸ ਦੇ ਚੱਲਦਿਆਂ ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਨੇ ਸੰਯੁਕਤ ਅਰਬ ਅਮੀਰਾਤ (UAE) ਲਈ ਆਪਣੀਆਂ ਕਈ ਅਹਿਮ ਉਡਾਣਾਂ ਰੱਦ ਕਰਨ ਦਾ ਵੱਡਾ ਫੈਸਲਾ ਲਿਆ ਹੈ।
ਅਬੂ ਧਾਬੀ ਦੀਆਂ ਸਾਰੀਆਂ ਤੇ ਦੁਬਈ ਦੀਆਂ 5 ਉਡਾਣਾਂ ਰੱਦ
ਜਾਣਕਾਰੀ ਅਨੁਸਾਰ, ਦੁਬਈ ਏਅਰਪੋਰਟ ਅਥਾਰਟੀ ਵੱਲੋਂ ਜਾਰੀ ਨਵੇਂ ਨਿਰਦੇਸ਼ਾਂ ਤੋਂ ਬਾਅਦ 15 ਮਾਰਚ, 2026 ਨੂੰ ਨਿਰਧਾਰਤ ਕਈ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਏਅਰ ਇੰਡੀਆ ਐਕਸਪ੍ਰੈਸ ਦੀਆਂ ਅਬੂ ਧਾਬੀ ਜਾਣ ਵਾਲੀਆਂ ਸਾਰੀਆਂ 5 ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਸੇ ਤਰ੍ਹਾਂ ਦੁਬਈ ਜਾਣ ਵਾਲੀਆਂ 6 ਵਿੱਚੋਂ 5 ਉਡਾਣਾਂ ਨੂੰ ਰੱਦ ਕਰਨਾ ਪਿਆ ਹੈ। ਹੁਣ ਦਿੱਲੀ-ਦੁਬਈ ਰੂਟ ‘ਤੇ ਸਿਰਫ਼ ਇੱਕ ਵਾਪਸੀ ਉਡਾਣ ਹੀ ਚਲਾਈ ਜਾਵੇਗੀ। ਇਸ ਅਚਾਨਕ ਫੈਸਲੇ ਕਾਰਨ ਭਾਰਤ ਅਤੇ UAE ਵਿਚਕਾਰ ਸਫ਼ਰ ਕਰਨ ਵਾਲੇ ਸੈਂਕੜੇ ਯਾਤਰੀ ਹਵਾਈ ਅੱਡਿਆਂ ‘ਤੇ ਫਸ ਗਏ ਹਨ।

