Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਵੱਡੀ ਖ਼ਬਰ: ਜਲੰਧਰ ਦੇ ਕਈ ਸਕੂਲਾਂ ਸਣੇ ਦਿੱਲੀ ਟਰੇਨ ਤੇ ਵਿਧਾਨ ਸਭਾ...

ਵੱਡੀ ਖ਼ਬਰ: ਜਲੰਧਰ ਦੇ ਕਈ ਸਕੂਲਾਂ ਸਣੇ ਦਿੱਲੀ ਟਰੇਨ ਤੇ ਵਿਧਾਨ ਸਭਾ ਨੂੰ ਬੰਬ ਨਾਲ ਉਡਾਉਣ ਦੀ ਧਮਕੀ

 

 

ਜਲੰਧਰ – ਜਲੰਧਰ ‘ਚ 6 ਸਕੂਲਾਂ ਸਮੇਤ ਦਿੱਲੀ ਜਾਣ ਵਾਲੀ ਟਰੇਨ, ਅਸੈਂਬਲੀ ਅਤੇ ਡਾ. ਭੀਮਰਾਓ ਅੰਬੇਡਕਰ ਦੇ ਬੁੱਤ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਖਾਲਿਸਤਾਨ ਨੈਸ਼ਨਲ ਆਰਮੀ ਦੇ ਨਾਂ ਦੇ ਨਾਲ ਧਮਕੀ ਭਰੀ ਈ-ਮੇਲ ਭੇਜੀ ਗਈ ਹੈ। ਇਸ ਵਿਚ ਏ. ਪੀ. ਜੇ, ਦਿੱਲੀ ਪਬਲਿਕ ਸਕੂਲ ਸਮੇਤ ਇਕ ਹੋਰ ਸਕੂਲ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।

 

ਇਸ ਦੇ ਇਲਾਵਾ ਮੁੱਖ ਮੰਤਰੀ ਸੀ. ਐੱਮ. ਮਾਨ ਨੂੰ ਵੀ ਧਮਕੀ ਦਿੱਤੀ ਗਈ ਹੈ। ਈ-ਮੇਲ ਵਿੱਚ ਦੁਪਹਿਰ 1:11 ਵਜੇ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਵਿਧਾਨ ਸਭਾ ਨੂੰ ਵੀ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ।  ਹੁਣ ਇਕ ਹੋਰ ਈ-ਮੇਲ ਆਈ ਹੈ, ਜਿਸ ‘ਚ ਸੇਂਟ ਸੋਲਜਰ ਡਿਵਾਈਨ ਪਬਲਿਕ, ਅਕਾਲ ਅਕੈਡਮੀ ਅਤੇ ਸੀਟੀ ਗਰੁੱਪ ਨੂੰ ਧਮਕੀ ਦਿੱਤੀ ਗਈ ਹੈ। ਪੁਲਸ ਗੁਰੂ ਨਾਨਕ ਮਿਸ਼ਨ ਚੌਕ ਦੇ ਨੇੜੇ ਸਥਿਤ ਏ. ਪੀ. ਜੇ. ਸਕੂਲ ਪਹੁੰਚ ਗਈ ਹੈ ਅਤੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਦੌਰਾਨ ਪੁਲਸ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ, ਜਦਕਿ ਸਕੂਲ ਪ੍ਰਸ਼ਾਸਨ ਵੀ ਚੁੱਪ ਹੈ।