Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਵੱਡੀ ਖ਼ਬਰ: Trump 'ਤੇ ਲੱਗੇਗੀ ਪਾਬੰਦੀ! ਵਿਸ਼ਵ ਡੋਪਿੰਗ ਵਿਰੋਧੀ ਏਜੰਸੀ ਲੈ ਸਕਦੀ...

ਵੱਡੀ ਖ਼ਬਰ: Trump ‘ਤੇ ਲੱਗੇਗੀ ਪਾਬੰਦੀ! ਵਿਸ਼ਵ ਡੋਪਿੰਗ ਵਿਰੋਧੀ ਏਜੰਸੀ ਲੈ ਸਕਦੀ ਹੈ ਸਖ਼ਤ ਫੈਸਲਾ

 

 

ਨਿਊਯਾਰਕ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਫ਼ੈਸਲਿਆਂ ਕਾਰਨ ਅਕਸਰ ਚਰਚਾ ਵਿਚ ਰਹਿੰਦੇ ਹਨ। ਹੁਣ ਅੰਤਰਰਾਸ਼ਟਰੀ ਖੇਡ ਜਗਤ ਵਿੱਚ ਇੱਕ ਨਵਾਂ ਵਿਵਾਦ ਗਰਮਾ ਗਿਆ ਹੈ, ਜਿਸ ਦਾ ਸਿੱਧਾ ਅਸਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ‘ਤੇ ਪੈ ਸਕਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਸ਼ਵ ਡੋਪਿੰਗ ਵਿਰੋਧੀ ਏਜੰਸੀ (WADA) ਇੱਕ ਅਜਿਹਾ ਨਿਯਮ ਲਾਗੂ ਕਰਨ ‘ਤੇ ਵਿਚਾਰ ਕਰ ਰਹੀ ਹੈ, ਜੋ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਸਾਰੇ ਅਮਰੀਕੀ ਸਰਕਾਰੀ ਅਧਿਕਾਰੀਆਂ ਨੂੰ ਪ੍ਰਮੁੱਖ ਅੰਤਰਰਾਸ਼ਟਰੀ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਤੋਂ ਰੋਕ ਸਕਦਾ ਹੈ, ਭਾਵੇਂ ਉਹ ਮੁਕਾਬਲੇ ਅਮਰੀਕੀ ਧਰਤੀ ‘ਤੇ ਹੀ ਕਿਉਂ ਨਾ ਹੋ ਰਹੇ ਹੋਣ।

 

ਫੀਸ ਨਾ ਭਰਨ ਕਾਰਨ ਵਧਿਆ ਵਿਵਾਦ

ਇਸ ਸਖ਼ਤ ਕਦਮ ਦਾ ਮੁੱਖ ਕਾਰਨ ਅਮਰੀਕੀ ਸਰਕਾਰ ਵੱਲੋਂ ਵਾਡਾ (WADA) ਦੀ ਸਾਲਾਨਾ ਫੀਸ ਦਾ ਭੁਗਤਾਨ ਨਾ ਕਰਨਾ ਹੈ। ਅਮਰੀਕਾ ਨੇ 2024 ਅਤੇ 2025 ਦੌਰਾਨ ਵਾਡਾ ਦੇ ਕੰਮ ਕਰਨ ਦੇ ਤਰੀਕੇ ਦੇ ਵਿਰੋਧ ਵਿੱਚ ਕੁੱਲ 73 ਲੱਖ ਡਾਲਰ (7.3 ਮਿਲੀਅਨ ਡਾਲਰ) ਦਾ ਭੁਗਤਾਨ ਰੋਕ ਰੱਖਿਆ ਹੈ। ਇਹ ਵਿਵਾਦ ਖ਼ਾਸ ਕਰਕੇ ਚੀਨੀ ਤੈਰਾਕਾਂ ਨਾਲ ਜੁੜੇ ਇੱਕ ਮਾਮਲੇ ਤੋਂ ਬਾਅਦ ਵਧਿਆ ਹੈ, ਜਿਨ੍ਹਾਂ ਨੂੰ ਪਾਬੰਦੀਸ਼ੁਦਾ ਪਦਾਰਥਾਂ ਲਈ ਪਾਜ਼ੇਟਿਵ ਪਾਏ ਜਾਣ ਦੇ ਬਾਵਜੂਦ ਖੇਡਣ ਦੀ ਇਜਾਜ਼ਤ ਦਿੱਤੀ ਗਈ ਸੀ।

ਓਲੰਪਿਕ ਅਤੇ ਵਿਸ਼ਵ ਕੱਪ ‘ਤੇ ਪਵੇਗਾ ਅਸਰ

ਅਮਰੀਕਾ ਵਿੱਚ ਅਗਲੇ ਕੁਝ ਸਾਲਾਂ ਵਿੱਚ ਕਈ ਵੱਡੀਆਂ ਖੇਡਾਂ ਹੋਣੀਆਂ ਹਨ, ਜਿਨ੍ਹਾਂ ਵਿੱਚ:

-ਇਸੇ ਸਾਲ ਹੋਣ ਵਾਲਾ ਫੁੱਟਬਾਲ ਵਿਸ਼ਵ ਕੱਪ।

-2028 ਵਿੱਚ ਲਾਸ ਏਂਜਲਸ ਵਿੱਚ ਹੋਣ ਵਾਲੀਆਂ ਓਲੰਪਿਕ ਖੇਡਾਂ।

-2034 ਵਿੱਚ ਯੂਟਾ ਵਿੱਚ ਹੋਣ ਵਾਲੀਆਂ ਸ਼ੀਤਕਾਲੀਨ (Winter) ਖੇਡਾਂ ਸ਼ਾਮਲ ਹਨ।

 

ਵਾਡਾ ਦੇ ਨਿਯਮਾਂ ਅਨੁਸਾਰ, ਇਨ੍ਹਾਂ ਮੁਕਾਬਲਿਆਂ ਵਿੱਚ ਸ਼ਾਮਲ ਹੋਣ ਲਈ ਸਾਰੇ ਪੱਖਾਂ ਨੂੰ ਵਾਡਾ ਦੇ ਨਿਯਮਾਂ ਦੀ ਪਾਲਣਾ ਕਰਨੀ ਪੈਂਦੀ ਹੈ। ਹਾਲਾਂਕਿ, ਵਾਡਾ ਦੇ ਬੁਲਾਰੇ ਨੇ ਸੰਕੇਤ ਦਿੱਤਾ ਹੈ ਕਿ ਜੇਕਰ ਨਵਾਂ ਨਿਯਮ ਪਾਸ ਹੁੰਦਾ ਹੈ, ਤਾਂ ਇਹ ਪੁਰਾਣੇ ਸਮਝੌਤਿਆਂ (ਜਿਵੇਂ ਲਾਸ ਏਂਜਲਸ ਓਲੰਪਿਕ) ‘ਤੇ ਲਾਗੂ ਨਹੀਂ ਹੋਵੇਗਾ, ਪਰ ਮੌਜੂਦਾ ਪ੍ਰਸਤਾਵ ਵਿੱਚ ਇਸ ਦਾ ਕੋਈ ਸਪੱਸ਼ਟ ਜ਼ਿਕਰ ਨਹੀਂ ਹੈ।