ਮਥੁਰਾ- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਤਿੰਨ ਦਿਨਾ ਮਥੁਰਾ ਦੌਰੇ ਦੌਰਾਨ ਸੁਰੱਖਿਆ ਵਿਵਸਥਾ ਨੂੰ ਲੈ ਕੇ ਪ੍ਰਸ਼ਾਸਨ ਸਰਗਰਮ ਹੈ। ਇਸ ਦੌਰਾਨ ਵਰਿੰਦਾਵਨ ਅਤੇ ਗੋਵਰਧਨ ਖੇਤਰ ‘ਚ ਵੱਡੀ ਗਿਣਤੀ ‘ਚ ਮੌਜੂਦ ਬਾਂਦਰ ਪ੍ਰਸ਼ਾਸਨ ਲਈ ਚੁਣੌਤੀ ਬਣੇ ਹੋਏ ਹਨ। ਬਾਂਦਰਾਂ ਦੇ ਖਤਰੇ ਨੂੰ ਦੇਖਦੇ ਹੋਏ ਜੰਗਲਾਤ ਵਿਭਾਗ ਨੇ ਵਿਸ਼ੇਸ਼ ਤਿਆਰੀ ਕਰਦੇ ਹੋਏ 30 ਮੈਂਬਰੀ ਟੀਮ ਦੀ ਤਾਇਨਾਤ ਕੀਤੀ ਹੈ ਅਤੇ ਕਈ ਥਾਵਾਂ ‘ਤੇ ਲੰਗੂਰ ਦੇ ਕਟਆਊਟ ਲਗਾਏ ਜਾ ਰਹੇ ਹਨ। ਰਾਸ਼ਟਰਪਤੀ ਆਪਣੇ ਦੌਰੇ ਦੌਰਾਨ ਵਰਿੰਦਾਵਨ ਅਤੇ ਗੋਵਰਧਨ ‘ਚ 8 ਥਾਵਾਂ ਦਾ ਦੌਰਾ ਕਰੇਗੀ। ਉਹ ਤਿੰਨ ਮੰਦਰਾਂ ‘ਚ ਦਰਸ਼ਨ ਕਰੇਗੀ ਅਤੇ ਤਿੰਨ ਸੰਤਾਂ ਦੇ ਆਸ਼ਰਮਾਂ ‘ਚ ਵੀ ਜਾਵੇਗੀ। ਇਸ ਤੋਂ ਇਲਾਵਾ ਰਾਮਕ੍ਰਿਸ਼ਨ ਮਿਸ਼ਨ ਹਸਪਤਾਲ ਅਤੇ ਵਾਤਸਲਿਆ ਪਿੰਡ ਦਾ ਵੀ ਦੌਰਾ ਕਰੇਗੀ। ਇਨ੍ਹਾਂ ਸਾਰੀਆਂ ਥਾਵਾਂ ‘ਤੇ ਬਾਂਦਰਾਂ ਤੋਂ ਬਚਾਅ ਲਈ ਜੰਗਲਾਤ ਵਿਭਾਗ ਵਲੋਂ ਵਿਸ਼ੇਸ਼ ਇੰਜ਼ਾਮ ਕੀਤੇ ਜਾ ਰਹੇ ਹਨ ਅਤੇ ਉੱਥੇ ਲੰਗੂਰਾਂ ਦੇ ਕਟਆਊਟ ਲਗਾਏ ਜਾਣਗੇ।

