ਚੰਡੀਗੜ੍ਹ -ਚੰਡੀਗੜ੍ਹ ‘ਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਚੰਡੀਗੜ੍ਹ ਦੇ ਸੈਕਟਰ 9 ਦੀ ਮਾਰਕੀਟ ਨੇੜੇ ਇਕ ਗੱਡੀ ’ਤੇ ਸਵਾਰ ਵਿਅਕਤੀਆਂ ਵੱਲੋਂ ਨੌਜਵਾਨ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਉਕਤ ਵਾਰਦਾਤ ਦੀ ਸੂਚਨਾ ਮਿਲਦੇ ਹੀ ਥਾਣਾ ਸੈਕਟਰ 11 ਦੀ ਪਲਿਸ ਅਤੇ ਡੀ. ਐੱਸ. ਪੀ. ਦਲਬੀਰ ਸਿੰਘ ਮੌਕੇ ’ਤੇ ਆਪਣੀ ਟੀਮ ਸਮੇਤ ਪਹੁੰਚੇ।
ਮ੍ਰਿਤਕ ਨੌਜਵਾਨ ਦੀ ਪਛਾਣ ਚਰਨਪ੍ਰੀਤ ਸਿੰਘ (31) ਵਜੋਂ ਹੋਈ ਹੈ, ਜੋਕਿ ਮੁੱਲਾਂਪੁਰ (ਨਿਊ ਚੰਡੀਗੜ੍ਹ) ਦਾ ਰਹਿਣਾ ਵਾਲਾ ਸੀ। ਉਹ ਰੋਜ਼ਾਨਾ ਨਿਊ ਚੰਡੀਗੜ੍ਹ ਤੋਂ ਸੈਕਟਰ 9 ‘ਚ ਜਿੰਮ ‘ਚ ਆਉਂਦਾ ਸੀ। ਨੌਜਵਾਨ ਦਾ ਜਿੰਮ ਆਉਣ ਦਾ ਇੱਕੋ ਹੀ ਟਾਈਮ ਸੀ। ਅੱਜ ਜਦੋਂ ਉਹ ਜਿੰਮ ‘ਚ ਕਸਰਤ ਕਰਨ ਤੋਂ ਬਾਅਦ ਬਾਹਰ ਆਇਆ ਤਾਂ ਦੋ ਅਣਪਛਾਤੇ ਹਮਲਾਵਰਾਂ ਨੇ ਉਸ ਨੂੰ ਗੋਲੀਆਂ ਨਾਲ ਭੁੰਨ ਦਿੱਤਾ। ਹਮਲਾਵਰਾਂ ਦੀ ਟਾਈਮਿੰਗ ਦੇਖ ਕੇ ਲੱਗਦਾ ਹੈ ਕਿ ਉਨ੍ਹਾਂ ਨੂੰ ਚੰਗੀ ਤਰ੍ਹਾਂ ਮ੍ਰਿਤਕ ਦੇ ਜਿੰਮ ਆਉਣ ਅਤੇ ਜਾਉਣ ਦਾ ਟਾਈਮ ਪਤਾ ਸੀ।

