Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਕੈਨੇਡਾ ਦੇ ਇਤਿਹਾਸ 'ਚ ਪਹਿਲੀ ਵਾਰ ਵਾਪਰਿਆ ਅਜਿਹਾ ਭਾਣਾ, ਆਬਾਦੀ 'ਚ ਦਰਜ...

ਕੈਨੇਡਾ ਦੇ ਇਤਿਹਾਸ ‘ਚ ਪਹਿਲੀ ਵਾਰ ਵਾਪਰਿਆ ਅਜਿਹਾ ਭਾਣਾ, ਆਬਾਦੀ ‘ਚ ਦਰਜ ਕੀਤੀ ਗਈ ਵੱਡੀ ਗਿਰਾਵਟ

 

 

ਵੈਨਕੂਵਰ: ਕੈਨੇਡਾ ਦੀ ਆਬਾਦੀ ਵਿੱਚ ਗਿਰਾਵਟ ਆਉਣੀ ਦਰਜ ਕੀਤੀ ਗਈ ਹੈ, ਜੋ ਕਿ ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਵਾਪਰਿਆ ਮਾਮਲਾ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਤਾਜ਼ਾ ਅੰਕੜਿਆਂ ਅਨੁਸਾਰ ਇਹ ਪਹਿਲਾ ਮੌਕਾ ਹੈ ਜਦੋਂ ਇੱਕ ਸਾਲ ਦੇ ਅੰਦਰ ਆਬਾਦੀ ਵਿੱਚ ਨੈੱਟ ਘਟਾਓ ਦਰਜ ਕੀਤਾ ਗਿਆ ਹੈ।

ਜਾਣਕਾਰੀ ਮੁਤਾਬਕ ਕੈਨੇਡਾ ਵਿੱਚ ਆਬਾਦੀ ਦੀ ਇਹ ਕਮੀ ਕਨਫੈਡਰੇਸ਼ਨ ਤੋਂ ਬਾਅਦ ਪਹਿਲੀ ਵਾਰ ਸਾਹਮਣੇ ਆਈ ਹੈ, ਜਿਸ ਨਾਲ ਮਾਹਿਰਾਂ ਵਿੱਚ ਚਿੰਤਾ ਪਾਈ ਜਾ ਰਹੀ ਹੈ। ਇਹ ਤਬਦੀਲੀ ਦੇਸ਼ ਦੀ ਆਰਥਿਕਤਾ, ਮਜ਼ਦੂਰੀ ਬਾਜ਼ਾਰ ਅਤੇ ਇਮੀਗ੍ਰੇਸ਼ਨ ਨੀਤੀਆਂ ’ਤੇ ਵੀ ਅਸਰ ਪਾ ਸਕਦੀ ਹੈ। ਸਟੈਟਿਸਟਿਕਸ ਕੈਨੇਡਾ ਦੇ ਤਿਮਾਹੀ ਅੰਦਾਜ਼ਿਆਂ ਮੁਤਾਬਕ ਆਬਾਦੀ ਵਿੱਚ ਆਈ ਇਹ ਕਮੀ ਕਈ ਕਾਰਨਾਂ ਨਾਲ ਜੁੜੀ ਹੋ ਸਕਦੀ ਹੈ, ਜਿਸ ਵਿੱਚ ਇਮੀਗ੍ਰੇਸ਼ਨ ਨੀਤੀਆਂ ਵਿੱਚ ਤਬਦੀਲੀ, ਜਨਮ ਦਰਾਂ ਵਿੱਚ ਕਮੀ ਅਤੇ ਕੁਝ ਹੱਦ ਤੱਕ ਦੇਸ਼ ਛੱਡ ਕੇ ਜਾਣ ਵਾਲੇ ਲੋਕਾਂ ਦੀ ਗਿਣਤੀ ਵਿੱਚ ਹੋਣਾ ਵੀ ਸ਼ਾਮਲ ਹੈ।