Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਇਜ਼ਰਾਈਲ ਦਾ ਇਕ ਹੋਰ ਵੱਡਾ ਹਮਲਾ ! ਇਰਾਨ ਦਾ ਹੈਲੀਕਾਪਟਰ ਕੀਤਾ ਤਬਾਹ

ਇਜ਼ਰਾਈਲ ਦਾ ਇਕ ਹੋਰ ਵੱਡਾ ਹਮਲਾ ! ਇਰਾਨ ਦਾ ਹੈਲੀਕਾਪਟਰ ਕੀਤਾ ਤਬਾਹ

 

ਇੰਟਰਨੈਸ਼ਨਲ – ਮਿਡਲ ਈਸਟ ‘ਚ ਛਿੜੀ ਜੰਗ ਹੋਰ ਭਿਆਨਕ ਰੂਪ ਅਖਤਿਆਰ ਕਰਦੀ ਜਾ ਰਹੀ ਹੈ। ਇਸੇ ਦੌਰਾਨ ਇਜ਼ਰਾਈਲੀ ਰੱਖਿਆ ਬਲਾਂ (IDF) ਨੇ ਬੁੱਧਵਾਰ ਨੂੰ ਪੱਛਮੀ ਇਰਾਨ ਦੇ ਸਨੰਦਜ ਹਵਾਈ ਅੱਡੇ ‘ਤੇ ਇੱਕ ਸਟੀਕ ਹਵਾਈ ਹਮਲਾ ਕਰ ਕੇ ਇਰਾਨੀ ਫੌਜ ਦੇ ਇੱਕ Mi-17 ਹੈਲੀਕਾਪਟਰ ਨੂੰ ਤਬਾਹ ਕਰ ਦਿੱਤਾ ਹੈ। IDF ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੇ ਖੁਫੀਆ ਜਾਣਕਾਰੀ ਦੇ ਆਧਾਰ ‘ਤੇ ਇਰਾਨੀ ਰੈਵੋਲਿਊਸ਼ਨਰੀ ਗਾਰਡ ਕੋਰ (IRGC) ਦੀਆਂ ਫੌਜੀ ਸਮਰੱਥਾਵਾਂ ਨੂੰ ਨਿਸ਼ਾਨਾ ਬਣਾਇਆ ਹੈ ਅਤੇ ਪੱਛਮੀ ਇਰਾਨ ਦੇ ਏਅਰਸਪੇਸ ‘ਤੇ ਆਪਣਾ ਦਬਦਬਾ ਵਧਾ ਲਿਆ ਹੈ।

 

ਇਸ ਤੋਂ ਪਹਿਲਾਂ ਇਜ਼ਰਾਈਲ ਨੇ ਇਰਾਨ ਦੇ ਸਭ ਤੋਂ ਵੱਡੇ ‘ਸਾਊਥ ਪਾਰਸ’ ਗੈਸ ਫੀਲਡ ‘ਤੇ ਵੀ ਭਾਰੀ ਬੰਬਾਰੀ ਕੀਤੀ ਹੈ। ਇਜ਼ਰਾਈਲੀ ਹਮਲੇ ਦੇ ਜਵਾਬ ਵਿੱਚ ਇਰਾਨ ਨੇ ਕਤਰ ਵਿੱਚ ਸਥਿਤ ਦੁਨੀਆ ਦੀ ਸਭ ਤੋਂ ਵੱਡੀ ਗੈਸ ਫੈਸਿਲਟੀ ‘ਰਾਸ ਲਫਾਨ’ ‘ਤੇ ਬੈਲਿਸਟਿਕ ਮਿਜ਼ਾਈਲਾਂ ਦਾਗੀਆਂ ਹਨ, ਜਿਸ ਨਾਲ ਉੱਥੇ ਭਾਰੀ ਨੁਕਸਾਨ ਹੋਇਆ ਹੈ।

ਇਰਾਨ ਦੇ ਵਧਦੇ ਹਮਲਿਆਂ ਅਤੇ ‘ਸਟ੍ਰੇਟ ਆਫ਼ ਹਾਰਮੁਜ਼’ ਵਿੱਚ ਰੁਕਾਵਟ ਪਾਉਣ ਦੀਆਂ ਧਮਕੀਆਂ ਦੇ ਵਿਚਕਾਰ, ਸਾਰੀਆਂ ਪ੍ਰਮੁੱਖ ਅਰਬ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨੇ ਰਿਆਦ ਵਿੱਚ ਇੱਕ ਹੰਗਾਮੀ ਮੀਟਿੰਗ ਕੀਤੀ। ਉਨ੍ਹਾਂ ਨੇ ਇਰਾਨ ਨੂੰ ਸੰਯੁਕਤ ਰਾਸ਼ਟਰ ਦੇ ਮਤੇ ਦੀ ਪਾਲਣਾ ਕਰਨ ਅਤੇ ਗੁਆਂਢੀ ਦੇਸ਼ਾਂ ‘ਤੇ ਹਮਲੇ ਤੁਰੰਤ ਬੰਦ ਕਰਨ ਦੀ ਅਪੀਲ ਕੀਤੀ ਹੈ।

 

ਜ਼ਿਕਰਯੋਗ ਹੈ ਕਿ ਇਹ ਜੰਗ ਤੀਜੇ ਹਫ਼ਤੇ ‘ਚ ਦਾਖ਼ਲ ਹੋ ਚੁੱਕੀ ਹੈ ਤੇ ਦੋਵਾਂ ਪਾਸਿਆਂ ਤੋਂ ਹਮਲਿਆਂ ਦਾ ਦਾਇਰਾ ਵਧ ਗਿਆ ਹੈ, ਜਿਸ ਨਾਲ ਵਿਸ਼ਵ ਪੱਧਰ ‘ਤੇ ਤੇਲ ਤੇ ਗੈਸ ਸਪਲਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ ਤੇ ਦੁਨੀਆ ਦੇ ਕਈ ਦੇਸ਼ਾਂ ‘ਚ ਊਰਜਾ ਸੰਕਟ ਪੈਦਾ ਹੋ ਗਿਆ ਹੈ।