ਨੈਸ਼ਨਲ ਡੈਸਕ : ਤੇਲੰਗਾਨਾ ਦੇ ਭਦ੍ਰਾਦਰੀ ਕੋਠਾਗੁਡੇਮ ਜ਼ਿਲ੍ਹੇ ਤੋਂ ਇੱਕ ਦੁਖਦਾਈ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸ਼ੁੱਕਰਵਾਰ ਨੂੰ ਗੋਦਾਵਰੀ ਨਦੀ ਵਿੱਚ ਨਹਾਉਣ ਗਏ ਇੰਜੀਨੀਅਰਿੰਗ ਦੇ ਪੰਜ ਵਿਦਿਆਰਥੀ ਤੇਜ਼ ਬਹਾਵ ਵਿੱਚ ਰੁੜ੍ਹ ਗਏ। ਫਿਲਹਾਲ ਇਨ੍ਹਾਂ ਵਿਦਿਆਰਥੀਆਂ ਦਾ ਕੋਈ ਪਤਾ ਨਹੀਂ ਲੱਗ ਸਕਿਆ ਹੈ ਅਤੇ ਪ੍ਰਸ਼ਾਸਨ ਵੱਲੋਂ ਵੱਡੇ ਪੱਧਰ ‘ਤੇ ਭਾਲ ਜਾਰੀ ਹੈ।
ਪੁਲਸ ਅਨੁਸਾਰ ਅਮਰਾਵਤੀ ਸਥਿਤ SRM ਕਾਲਜ ਦੇ ਸੱਤ ਵਿਦਿਆਰਥੀ ਕੂਨਾਵਰਮ ਰੋਡ ‘ਤੇ ਨਦੀ ਦੇ ਕੰਢੇ ਗਏ ਸਨ। ਨਦੀ ਦੀ ਡੂੰਘਾਈ ਦਾ ਅੰਦਾਜ਼ਾ ਨਾ ਹੋਣ ਕਾਰਨ ਪੰਜ ਵਿਦਿਆਰਥੀ ਪਾਣੀ ਦੇ ਤੇਜ਼ ਕਰੰਟ ‘ਚ ਫਸ ਗਏ ਤੇ ਵਹਿ ਗਏ। ਬਾਕੀ ਬਚੇ ਦੋ ਵਿਦਿਆਰਥੀ ਕਿਸੇ ਤਰ੍ਹਾਂ ਸੁਰੱਖਿਅਤ ਕੰਢੇ ‘ਤੇ ਪਹੁੰਚਣ ਵਿੱਚ ਕਾਮਯਾਬ ਰਹੇ ਤੇ ਉਨ੍ਹਾਂ ਨੇ ਤੁਰੰਤ ਸਥਾਨਕ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ।

