Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਮਾਲਦੀਵ 'ਚ ਪਲਟ ਗਈ ਸਪੀਡਬੋਟ ! ਭਾਰਤ ਦੇ ਦਿੱਗਜ ਰੈਲੀ ਡਰਾਈਵਰ ਹਰੀ...

ਮਾਲਦੀਵ ‘ਚ ਪਲਟ ਗਈ ਸਪੀਡਬੋਟ ! ਭਾਰਤ ਦੇ ਦਿੱਗਜ ਰੈਲੀ ਡਰਾਈਵਰ ਹਰੀ ਸਿੰਘ ਹੋਏ ਲਾਪਤਾ

 

 

ਬਿਊਰੋ: ਭਾਰਤ ਦੇ ਖੇਡ ਪ੍ਰਸ਼ੰਸਕਾਂ ਲਈ ਵੀਰਵਾਰ ਰਾਤ ਮਾਲਦੀਵ ਤੋਂ ਇੱਕ ਬਹੁਤ ਚਿੰਤਾਜਨਕ ਖ਼ਬਰ ਸਾਹਮਣੇ ਆਈ। ਜਾਣਕਾਰੀ ਅਨੁਸਾਰ ਮਾਲਦੀਵ ਵਿੱਚ ਇੱਕ ਸਪੀਡਬੋਟ ਪਲਟਣ ਕਾਰਨ ਭਾਰਤ ਦੇ ਮਸ਼ਹੂਰ ਅਤੇ ਤਜਰਬੇਕਾਰ ਰੈਲੀ ਡਰਾਈਵਰ ਹਰੀ ਸਿੰਘ ਦੇ ਲਾਪਤਾ ਹੋਣ ਦੀ ਖ਼ਬਰ ਮਿਲੀ ਹੈ। ਸਥਾਨਕ ਰਿਪੋਰਟਾਂ ਮੁਤਾਬਕ ਇਹ ਹਾਦਸਾ ਵੀਰਵਾਰ (19 ਮਾਰਚ) ਦੀ ਰਾਤ ਨੂੰ ਵਾਪਰਿਆ, ਜਿਸ ਤੋਂ ਬਾਅਦ ਹਫ਼ੜਾ-ਦਫ਼ੜੀ ਮੱਚ ਗਈ।

ਜਾਣਕਾਰੀ ਮੁਤਾਬਕ ਜਿਸ ਵੇਲੇ ਕਿਸ਼ਤੀ ਪਲਟ ਜਾਣ ਦਾ ਹਾਦਸਾ ਵਾਪਰਿਆ, ਉਸ ਸਮੇਂ ਕਿਸ਼ਤੀ ਵਿਚ ਕੁੱਲ ਸੱਤ ਲੋਕ ਸਵਾਰ ਸਨ। ਇਸ ਹਾਦਸੇ ਵਿੱਚ ਰੇਮੰਡ ਗਰੁੱਪ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਗੌਤਮ ਸਿੰਘਾਨੀਆ ਵੀ ਸਵਾਰ ਸਨ, ਜੋ ਵਾਲ-ਵਾਲ ਬਚ ਗਏ ਹਨ। ਹਾਦਸੇ ਤੋਂ ਤੁਰੰਤ ਬਾਅਦ ਮਾਲਦੀਵ ਨੈਸ਼ਨਲ ਡਿਫੈਂਸ ਫੋਰਸ (MNDF) ਵੱਲੋਂ ਬਚਾਅ ਮੁਹਿੰਮ ਸ਼ੁਰੂ ਕੀਤੀ ਗਈ। ਇਸ ਹਾਦਸੇ ਦੇ ਸਬੰਧ ਵਿਚ ਗੌਤਮ ਸਿੰਘਾਨੀਆ ਦੇ ਬੁਲਾਰੇ ਨੇ ਪੁਸ਼ਟੀ ਕੀਤੀ ਹੈ ਕਿ ਸਿੰਘਾਨੀਆ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ ਅਤੇ ਉਹ ਇਲਾਜ ਲਈ ਮੁੰਬਈ ਪਰਤ ਆਏ ਹਨ।