ਮੋਗਾ : ਮੋਗਾ-ਬਘਾਪੁਰਾਣਾ ਮੁੱਖ ਮਾਰਗ ‘ਤੇ ਪਿੰਡ ਸਿੰਘਾਵਾਲਾ ਨੇੜੇ ਬਣੇ ਬਿਜਲੀ 220 ਕੇ. ਵੀ. ਗਰਿੱਡ ਨੂੰ ਅਚਾਨਕ ਸ਼ਾਮ 4 ਵਜੇ ਦੇ ਕਰੀਬ ਭਿਆਨਕ ਅੱਗ ਲੱਗ ਗਈ ਜਿਸ ਕਰਕੇ ਚਾਰੇ ਪਸੇ ਅੱਗ ਦੇ ਭਾਂਬੜ ਮੱਚ ਗਏ। ਅੱਗ ਲੱਗਣ ਕਾਰਣ ਸਾਰੇ ਇਲਾਕੇ ਦੀ ਬਿਜਲੀ ਤੁਰੰਤ ਬੰਦ ਕਰ ਦਿੱਤੀ ਗਈ। ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਟੀਮਾਂ ਵੀ ਮੌਕੇ ‘ਤੇ ਪਹੁੰਚ ਗਈਆਂ ਅਤੇ ਅੱਗ ‘ਤੇ ਕਾਬੂ ਪਾਉਣ ਦਾ ਕੰਮ ਸ਼ੁਰੂ ਕੀਤਾ।
ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਬਿਜਲੀ ਗਰਿੱਡ ਅੰਦਰ ਸਥਿਤ 20 ਐੱਮ. ਵੀ. ਏ. ਦੇ ਟਰਾਂਸਫਾਰਮ ਦਾ ਬੁੱਸ਼ ਖਰਾਬ ਹੋ ਗਿਆ ਸੀ, ਜਿਸ ਪਿਛੋਂ ਅਚਾਨਕ ਇਸ ਟਰਾਂਸਫਾਰਮ ਨੇ ਅੱਗ ਫੜ ਲਈ। ਜਿਸ ਕਾਰਣ ਇਸ 220 ਕੇ. ਵੀ. ਬਿਜਲੀ ਗਰਿੱਡ ਤੋਂ ਚੱਲਣ ਵਾਲੀ ਸਾਰੀ ਬਿਜਲੀ ਸਪਲਾਈ ਬੰਦ ਕਰ ਦਿੱਤੀ ਗਈ ਹੈ। ਜਿਸ ਨਾਲ ਅੱਧੇ ਮੋਗਾ ਜ਼ਿਲ੍ਹੇ ਵਿਚ ਬਲੈਕ ਆਊਟ ਵਰਗਾ ਮਾਹੌਲ ਹੋ ਗਿਆ ਹੈ।