ਮੋਗਾ ’ਚ ਇੱਕ ਵੱਡਾ ਹਾਦਸੇ ਦੀ ਖ਼ਬਰ ਸਾਹਮਣੇ ਆਈ, ਜਦੋਂ ਮੋਗਾ-ਬਘਾਪੁਰਾਣਾ ਮੁੱਖ ਮਾਰਗ ‘ਤੇ ਇੱਕ ਬਿਜਲੀ ਗਰਿੱਡ ਨੂੰ ਅੱਗ ਲੱਗ ਗਈ। ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਸਾਰੇ ਇਲਾਕੇ ਦੀ ਬਿਜਲੀ ਤੁਰੰਤ ਬੰਦ ਕਰ ਦਿੱਤੀ ਗਈ। ਇਸ ਦੌਰਾਨ ਚਾਰੇ ਪਾਸੇ ਅੱਗ ਦੇ ਭਾਂਬੜ ਮੱਚ ਗਏ, ਕਾਲਾ ਧੂੰਆ ਅਤੇ ਅੱਗ ਦੇ ਭਾਂਬੜ ਹੀ ਨਜ਼ਰ ਆਉਣ ਲੱਗੇ। ਅੱਗ ਲੱਗਣ ਦੀ ਘਟਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਮੌਕੇ ’ਤੇ ਪਹੁੰਚੀਆਂ, ਜਿੰਨ੍ਹਾਂ ਵੱਲੋਂ ਅੱਗ ’ਤੇ ਕਾਬੂ ਪਾਇਆ ਜਾ ਰਿਹਾ।
ਜਾਣਕਾਰੀ ਮੁਤਾਬਕ ਮੋਗਾ-ਬਘਾਪੁਰਾਣਾ ਮੁੱਖ ਮਾਰਗ ’ਤੇ ਪਿੰਡ ਸਿੰਘਾਵਾਲਾ ਨੇੜੇ ਸਥਿਤ ਬਿਜਲੀ 220 ਕੇ.ਵੀ. ਗਰਿੱਡ ਨੂੰ ਅੱਗ ਲੱਗੀ ਹੈ। ਅੱਗ ਦੀ ਘਟਨਾ ਕਰੀਬ ਸ਼ਾਮ 4 ਵਜੇ ਵਾਪਰੀ। ਘਟਨਾ ਸੰਬੰਧੀ ਜਾਣਕਾਰੀ ਦਿੰਦਿਆਂ ਹੋਏ ਮੌਕੇ ‘ਤੇ ਮੌਜੂਦ ਅਧਿਕਾਰੀਆਂ ਨੇ ਦੱਸਿਆ ਕਿ ਬਿਜਲੀ ਗਰਿੱਡ ਅੰਦਰ ਸਥਿਤ 20 ਐੱਮ. ਵੀ. ਏ. ਦੇ ਟਰਾਂਸਫਾਰਮ ਦਾ ਬੁੱਸ਼ ਖਰਾਬ ਹੋ ਗਿਆ ਸੀ, ਜਿਸ ਪਿਛੋਂ ਅਚਾਨਕ ਇਸ ਟਰਾਂਸਫਾਰਮਰ ਨੇ ਅੱਗ ਫੜ ਲਈ। ਫਿਲਹਾਲ ਬਿਜਲੀ ਬੰਦ ਹੋਣ ਕਾਰਨ ਅੱਧਾ ਮੋਗਾ ਜ਼ਿਲ੍ਹੇ ਹਨੇਰੇ ਵਿੱਚ ਡੁੱਬਿਆ ਹੋਇਆ ਹੈ।