Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਰਾਣਾ ਬਲਾਚੌਰੀਆ ਦੇ ਕਤਲ ਸਮੇਂ ਗਾਇਬ ਹੋਇਆ ਪਿਸਤੌਲ ਬਠਿੰਡਾ ਪੁਲਸ ਨੇ ਕੀਤਾ...

ਰਾਣਾ ਬਲਾਚੌਰੀਆ ਦੇ ਕਤਲ ਸਮੇਂ ਗਾਇਬ ਹੋਇਆ ਪਿਸਤੌਲ ਬਠਿੰਡਾ ਪੁਲਸ ਨੇ ਕੀਤਾ ਬਰਾਮਦ

 

ਮੋਹਾਲੀ/ਬਠਿੰਡਾ : ਕਬੱਡੀ ਪ੍ਰਮੋਟਰ ਕੰਵਰ ਦਿਗਵਿਜੇ ਸਿੰਘ ਉਰਫ਼ ਰਾਣਾ ਬਲਾਚੌਰੀਆ ਦੇ ਕਤਲ ਮਾਮਲੇ ‘ਚ ਮੌਕੇ ਤੋਂ ਗਾਇਬ ਹੋਇਆ ਪਿਸਤੌਲ ਬਠਿੰਡਾ ਪੁਲਸ ਨੇ ਬਰਾਮਦ ਕਰ ਲਿਆ ਹੈ। 15 ਦਸੰਬਰ 2025 ਨੂੰ ਰਾਣਾ ਬਲਾਚੌਰੀਆ ਮੋਹਾਲੀ ਦੇ ਸੋਹਾਣਾ ‘ਚ ਕਬੱਡੀ ਟੂਰਨਾਮੈਂਟ ’ਚ ਮੌਜੂਦ ਸੀ, ਜਿਸ ਸਮੇਂ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਗਿਆ ਸੀ। ਪੁਲਸ ਨੇ ਇਸ ਮਾਮਲੇ ‘ਚ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਦੀ ਪਛਾਣ ਗੁਰਮੇਲ ਸਿੰਘ ਵਜੋਂ ਹੋਈ ਹੈ।

 

ਪੁਲਸ ਨੇ ਉਸ ਨੂੰ ਇਕ ਨੌਜਵਾਨ ਤੋਂ ਗੰਨ ਪੁਆਇੰਟ ’ਤੇ ਬਾਈਕ ਅਤੇ ਮੋਬਾਈਲ ਖੋਹਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਸੀ। ਇਸ ਦੌਰਾਨ ਪੁਲਸ ਨੇ ਗੁਰਮੇਲ ਕੋਲੋਂ ਇਕ ਪਿਸਤੌਲ ਬਰਾਮਦ ਕੀਤਾ। ਜਾਂਚ ਵਿਚ ਸਾਹਮਣੇ ਆਇਆ ਕਿ ਇਹ ਰਾਣਾ ਬਲਾਚੌਰੀਆ ਦਾ ਉਹੀ ਪਿਸਤੌਲ ਹੈ, ਜੋ ਉਸ ਦੇ ਕਤਲ ਦੇ ਸਮੇਂ ਉਸ ਦੇ ਕੋਲ ਸੀ ਅਤੇ ਉੱਥੋਂ ਗਾਇਬ ਹੋ ਗਿਆ ਸੀ।