Become a member

Get the best offers and updates relating to Liberty Case News.

― Advertisement ―

spot_img
spot_img
HomeBreaking Newsਦਿੱਲੀ ਸਰਕਾਰ ਨੇ ਲਾਂਚ ਕੀਤੀ 'ਲਖਪਤੀ ਬਿਟੀਆ ਯੋਜਨਾ', ਜਨਮ ਤੋਂ ਪੜ੍ਹਾਈ ਤੱਕ...

ਦਿੱਲੀ ਸਰਕਾਰ ਨੇ ਲਾਂਚ ਕੀਤੀ ‘ਲਖਪਤੀ ਬਿਟੀਆ ਯੋਜਨਾ’, ਜਨਮ ਤੋਂ ਪੜ੍ਹਾਈ ਤੱਕ ਮਿਲੇਗੀ ਮਦਦ

 

 

ਨਵੀਂ ਦਿੱਲੀ- ਦਿੱਲੀ ਸਰਕਾਰ ਨੇ ਧੀਆਂ ਦੇ ਚੰਗੇ ਭਵਿੱਖ ਅਤੇ ਉਨ੍ਹਾਂ ਦੀ ਸਿੱਖਿਆ ਨੂੰ ਹੁਲਾਰਾ ਦੇਣ ਲਈ ‘ਲਖਪਤੀ ਬਿਟੀਆ ਯੋਜਨਾ’ ਨੂੰ ਅਧਿਕਾਰਤ ਤੌਰ ‘ਤੇ ਲਾਗੂ ਕਰ ਦਿੱਤਾ ਹੈ। ਇਹ ਨਵੀਂ ਯੋਜਨਾ ਪੁਰਾਣੀ ‘ਲਾਡਲੀ ਸਕੀਮ’ ਦੀ ਥਾਂ ਲਵੇਗੀ ਅਤੇ ਇਸ ਦਾ ਉਦੇਸ਼ ਧੀਆਂ ਨੂੰ ਜਨਮ ਤੋਂ ਲੈ ਕੇ ਉੱਚ ਸਿੱਖਿਆ ਤੱਕ ਵਿੱਤੀ ਸਹਾਇਤਾ ਪ੍ਰਦਾਨ ਕਰਨਾ ਹੈ। ਇਸ ਸਕੀਮ ਤਹਿਤ ਯੋਗ ਲਾਭਪਾਤਰੀਆਂ ਨੂੰ ਵੱਖ-ਵੱਖ ਪੜਾਵਾਂ ‘ਤੇ ਕੁੱਲ 61,000 ਰੁਪਏ ਤੱਕ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ, ਜੋ ਕਿ ਵਿਆਜ ਸਮੇਤ ਮੈਚਿਓਰਿਟੀ ‘ਤੇ 1.20 ਲੱਖ ਰੁਪਏ ਬਣ ਜਾਵੇਗੀ। ਸਹਾਇਤਾ

 

ਰਾਸ਼ੀ ਦਾ ਭੁਗਤਾਨ ਕਿਸ਼ਤਾਂ ‘ਚ ਕੀਤਾ ਜਾਵੇਗਾ:

ਜਨਮ ਸਮੇਂ: 11,000 ਰੁਪਏ।

 

ਸਕੂਲੀ ਸਿੱਖਿਆ: ਪਹਿਲੀ, ਛੇਵੀਂ, ਨੌਵੀਂ, ਗਿਆਰਵੀਂ ਅਤੇ ਬਾਰ੍ਹਵੀਂ ਜਮਾਤ ‘ਚ ਦਾਖਲੇ ਸਮੇਂ 5,000-5,000 ਰੁਪਏ।

 

ਉੱਚ ਸਿੱਖਿਆ: ਡਿਪਲੋਮਾ ਕੋਰਸਾਂ ਲਈ 10,000 ਤੋਂ 20,000 ਰੁਪਏ ਅਤੇ ਗ੍ਰੈਜੂਏਸ਼ਨ ਪ੍ਰੋਗਰਾਮ ਲਈ 25,000 ਰੁਪਏ ਤੱਕ ਦੀ ਸਹਾਇਤਾ ਮਿਲੇਗੀ।

 

ਯੋਗਤਾ ਅਤੇ ਸ਼ਰਤਾਂ

ਕੁੜੀ ਦਾ ਜਨਮ ਦਿੱਲੀ ‘ਚ ਹੋਣਾ ਚਾਹੀਦਾ ਹੈ ਅਤੇ ਪਰਿਵਾਰ ਪਿਛਲੇ ਤਿੰਨ ਸਾਲਾਂ ਤੋਂ ਦਿੱਲੀ ਦਾ ਨਿਵਾਸੀ ਹੋਣਾ ਚਾਹੀਦਾ ਹੈ। ਪਰਿਵਾਰ ਦੀ ਸਾਲਾਨਾ ਆਮਦਨ 1.20 ਲੱਖ ਰੁਪਏ ਤੋਂ ਵੱਧ ਨਹੀਂ ਹੋਣੀ ਚਾਹੀਦੀ। ਇਹ ਲਾਭ ਇਕ ਪਰਿਵਾਰ ਦੀਆਂ ਵੱਧ ਤੋਂ ਵੱਧ ਦੋ ਲੜਕੀਆਂ ਨੂੰ ਹੀ ਮਿਲੇਗਾ। ਸਭ ਤੋਂ ਅਹਿਮ ਸ਼ਰਤ ਇਹ ਹੈ ਕਿ ਲਾਭਪਾਤਰੀ ਕੁੜੀ 18 ਸਾਲ ਦੀ ਉਮਰ ਤੱਕ ਕੁਆਰੀ ਹੋਣੀ ਚਾਹੀਦੀ ਹੈ, ਅਜਿਹਾ ਨਾ ਹੋਣ ‘ਤੇ ਉਹ ਸਕੀਮ ਲਈ ਅਯੋਗ ਹੋ ਜਾਵੇਗੀ।

 

ਇੰਝ ਕਰੋ ਅਪਲਾਈ

ਇਸ ਯੋਜਨਾ ਲਈ ਅਰਜ਼ੀਆਂ ਇਕ ਸਮਰਪਿਤ ਆਨਲਾਈਨ ਪੋਰਟਲ ਰਾਹੀਂ ਦਿੱਤੀਆਂ ਜਾ ਸਕਦੀਆਂ ਹਨ। ਅਪਲਾਈ ਕਰਨ ਲਈ ਜਨਮ ਸਰਟੀਫਿਕੇਟ, ਰਿਹਾਇਸ਼ੀ ਸਬੂਤ, ਆਮਦਨ ਘੋਸ਼ਣਾ ਪੱਤਰ ਅਤੇ ਸਕੂਲ ‘ਚ ਦਾਖਲੇ ਦੇ ਦਸਤਾਵੇਜ਼ ਜ਼ਰੂਰੀ ਹਨ। ਇਹ ਰਾਸ਼ੀ ਕੁੜੀ ਦੇ ਆਧਾਰ ਨਾਲ ਲਿੰਕ ਕੀਤੇ ਬੈਂਕ ਖਾਤੇ ‘ਚ ਜਮ੍ਹਾਂ ਕੀਤੀ ਜਾਵੇਗੀ ਅਤੇ 18 ਜਾਂ 21 ਸਾਲ ਦੀ ਉਮਰ ਪੂਰੀ ਹੋਣ ‘ਤੇ ਹੀ ਕਢਵਾਈ ਜਾ ਸਕੇਗੀ।