ਵਿਸ਼ਾਖਾਪਟਨਮ – ਰੱਖਿਆ ਮੰਤਰੀ ਰਾਜਨਾਥ ਸਿੰਘ ਦੀ ਮੌਜੂਦਗੀ ’ਚ ਜੰਗੀ ਬੇੜੇ ਆਈ. ਐੱਨ. ਐੱਸ. ਤਾਰਾਗਿਰੀ ਨੂੰ ਸ਼ੁੱਕਰਵਾਰ ਸਮੁੰਦਰੀ ਫੌਜ ’ਚ ਸ਼ਾਮਲ ਕੀਤਾ ਗਿਆ। ਇਸ ਸਬੰਧੀ ਹੋਏ ਸਮਾਰੋਹ ਦੌਰਾਨ ਰਾਜਨਾਥ ਸਿੰਘ ਨੇ ਕਿਹਾ ਕਿ ਦੇਸ਼ ਦਾ 95 ਫੀਸਦੀ ਵਪਾਰ ਸਮੁੰਦਰੀ ਰਸਤਿਓਂ ਹੁੰਦਾ ਹੈ। ਇਸ ’ਚ ਊਰਜਾ ਸਪਲਾਈ ਵੀ ਸ਼ਾਮਲ ਹੈ। ਉੱਭਰ ਰਹੇ ਸਮੁੰਦਰੀ ਖਤਰਿਆਂ ਨੂੰ ਧਿਆਨ ’ਚ ਰੱਖਦਿਆਂ ਵਪਾਰਕ ਜਹਾਜ਼ਾਂ ਤੇ ਤੇਲ ਟੈਂਕਰਾਂ ਦੀ ਸੁਰੱਖਿਆ ’ਚ ਸਮੁੰਦਰੀ ਫੌਜ ਦੀ ਭੂਮਿਕਾ ਅਹਿਮ ਹੈ।
ਇੱਥੇ ਆਈ. ਐੱਨ. ਐੱਸ. ਤਾਰਾਗਿਰੀ ਨੂੰ ਸਮੁੰਦਰੀ ਫੌਜ ’ਚ ਸ਼ਾਮਲ ਕਰਨ ਲਈ ਹੋਏ ਸਮਾਰੋਹ ਨੂੰ ਸੰਬੋਧਨ ਕਰਦਿਆਂ ਰਾਜਨਾਥ ਸਿੰਘ ਨੇ ਕਿਹਾ ਕਿ ਭਾਰਤੀ ਸਮੁੰਦਰੀ ਫੌਜ ਹਿੰਦ ਮਹਾਸਾਗਰ ’ਚ ਅਾਪਣੀ ਮੌਜੂਦਗੀ ਲਗਾਤਾਰ ਬਣਾਈ ਰੱਖਦੀ ਹੈ, ਭਾਵੇਂ ਉਹ ਫਾਰਸ ਦੀ ਖਾੜੀ ’ਚ ਹੋਵੇ ਜਾਂ ਮਲੱਕਾ ਸਟ੍ਰੇਟ। ਇਕ ਮਜ਼ਬੂਤ ਤੇ ਸਮਰੱਥ ਸਮੁੰਦਰੀ ਫੌਜ ਦੇਸ਼ ਲਈ ਬਦਲ ਹੀ ਨਹੀਂ ਸਗੋਂ ਲੋੜ ਵੀ ਹੈ। ਤੇਲ ਦੀ ਸਪਲਾਈ ’ਚ ਅੱਜਕਲ ਵਿਘਨ ਪਿਆ ਹੋਇਆ ਹੈ ਤੇ ਟੈਂਕਰਾਂ ਨੂੰ ਰੋਕਿਆ ਜਾ ਰਿਹਾ ਹੈ। ਪੱਛਮੀ ਏਸ਼ੀਆ ਦੀ ਮੌਜੂਦਾ ਸਥਿਤੀ ਦਰਮਿਆਨ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਅਹਿਮ ਮੰਨਿਆ ਜਾਂਦਾ ਹੈ।

