ਚੰਡੀਗੜ੍ਹ: ਤੇਲ ਮਾਰਕੀਟਿੰਗ ਕੰਪਨੀਆਂ ਨੇ ਪੰਜਾਬ ਵਿਚ ਪੈਟਰੋਲੀਅਮ ਉਤਪਾਦਾਂ ਅਤੇ ਐੱਲ. ਪੀ. ਜੀ. ਦੀ ਸਪਲਾਈ ਨੂੰ ਲੈ ਕੇ ਲੋਕਾਂ ਨੂੰ ਭਰੋਸਾ ਦਿੱਤਾ ਹੈ। ਆਈ. ਓ. ਸੀ. ਐੱਲ. ਅਤੇ ਪੰਜਾਬ ਲਈ ਤੇਲ ਉਦਯੋਗ ਦੇ ਸੂਬਾ ਪੱਧਰੀ ਕੋਆਰਡੀਨੇਟਰ ਆਸ਼ੂਤੋਸ਼ ਗੁਪਤਾ ਨੇ ਦੱਸਿਆ ਕਿ ਮੋਟਰ ਸਪਿਰਿਟ (ਐੱਮ. ਐੱਸ.) ਅਤੇ ਹਾਈ-ਸਪੀਡ ਡੀਜ਼ਲ (ਐੱਚ. ਐੱਸ. ਡੀ.) ਦਾ ਸਟਾਕ ਪੂਰੇ ਸੂਬੇ ਵਿਚ ਸਾਧਾਰਨ ਪੱਧਰ ’ਤੇ ਹੈ ਅਤੇ ਰਿਟੇਲ ਆਊਟਲੈੱਟਸ ’ਤੇ ਨਿਰਵਿਘਨ ਵਿਕਰੀ ਲਈ ਲੋੜੀਂਦਾ ਤੇਲ ਹੈ
ਆਸ਼ੂਤੋਸ਼ ਗੁਪਤਾ ਨੇ ਕਿਹਾ ਕਿ ਐੱਲ. ਪੀ. ਜੀ. ਦੇ ਬੌਟਲਿੰਗ ਪਲਾਂਟਸ ’ਤੇ ਵੀ ਸਟਾਕ ਤਸੱਲੀਬਖਸ਼ ਹੈ। ਉਨ੍ਹਾਂ ਨੇ ਖਪਤਕਾਰਾਂ ਨੂੰ ਘਬਰਾਹਟ ਵਿਚ ਖਰੀਦਦਾਰੀ ਨਾ ਕਰਨ ਅਤੇ ਐੱਲ. ਪੀ. ਜੀ. ਸਿਲੰਡਰ ਦੀ ਬੁਕਿੰਗ ਕੇਵਲ ਡਿਜੀਟਲ ਮਾਧਿਅਮ ਰਾਹੀਂ ਕਰਨ ਦੀ ਸਲਾਹ ਦਿੱਤੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਸੂਬੇ ਦੇ ਲੋਕਾਂ ਨੂੰ ਬਿਲਕੁਲ ਵੀ ਘਬਰਾਉਣ ਦੀ ਜ਼ਰੂਰਤ ਨਹੀਂ ਹੈ।

