Become a member

Get the best offers and updates relating to Liberty Case News.

― Advertisement ―

spot_img
spot_img
HomeBreaking NewsPM ਮੋਦੀ ਅੱਜ ਆਸਾਮ 'ਚ ਤਿੰਨ ਚੋਣ ਰੈਲੀਆਂ ਨੂੰ ਕਰਨਗੇ ਸੰਬੋਧਨ

PM ਮੋਦੀ ਅੱਜ ਆਸਾਮ ‘ਚ ਤਿੰਨ ਚੋਣ ਰੈਲੀਆਂ ਨੂੰ ਕਰਨਗੇ ਸੰਬੋਧਨ

 

 

ਗੁਹਾਟੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਆਸਾਮ ‘ਚ ਤਿੰਨ ਚੋਣ ਰੈਲੀਆਂ ਨੂੰ ਸੰਬੋਧਨ ਕਰਨਗੇ ਅਤੇ 9 ਅਪ੍ਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਭਾਜਪਾ ਉਮੀਦਵਾਰਾਂ ਦੇ ਸਮਰਥਨ ‘ਚ ਪ੍ਰਚਾਰ ਕਰਨਗੇ। ਪਹਿਲੀ ਰੈਲੀ ਲੋਅਰ ਆਸਾਮ ਦੇ ਬਾਰਪੇਟਾ ਜ਼ਿਲ੍ਹੇ ਦੇ ਭਵਾਨੀਪੁਰ-ਸੋਰਭੋਗ ‘ਚ ਹੋਵੇਗੀ, ਜਿੱਥੇ ਮੋਦੀ ਮੰਤਰੀ ਰੰਜੀਤ ਕੁਮਾਰ ਦਾਸ ਲਈ ਪ੍ਰਚਾਰ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਮੱਧ ਆਸਾਮ ਦੇ ਹੋਜਾਈ ‘ਚ ਭਾਜਪਾ ਦੇ ਉਮੀਦਵਾਰ ਸ਼ਿਲਾਦਿਤਯ ਦੇਵ ਦੇ ਸਮਰਥਨ ‘ਚ ਰੈਲੀ ਕਰਨਗੇ।

 

ਉਨ੍ਹਾਂ ਦੀ ਤੀਜੀ ਅਤੇ ਅੰਤਿਮ ਰੈਲੀ ਅਪਰ ਆਸਾਮ ਦੇ ਡਿਬਰੂਗੜ੍ਹ ‘ਚ ਰਾਜ ਸਰਕਾਰ ਦੇ ਮੰਤਰੀ ਪ੍ਰਸ਼ਾਂਤ ਫੁਕਨ ਦੇ ਸਮਰਥਨ ‘ਚ ਹੋਵੇਗੀ। ਇਹ ਇਸ ਵਿਧਾਨ ਸਭਾ ਚੋਣ ‘ਚ ਦੂਜੀ ਵਾਰ ਹੋਵੇਗਾ, ਜਦੋਂ ਪ੍ਰਧਾਨ ਮੰਤਰੀ ਆਸਾਮ ‘ਚ ਪ੍ਰਚਾਰ ਕਰਨਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਇਕ ਅਪ੍ਰੈਲ ਨੂੰ ਗੋਗਾਮੁਖ ਅਤੇ ਬੇਹਾਲੀ ‘ਚ ਰੈਲੀਆਂ ਨੂੰ ਸੰਬੋਧਨ ਕੀਤਾ ਸੀ ਅਤੇ ਡਿਬਰੂਗੜ੍ਹ ‘ਚ ਚਾਹ ਬਗੀਚੇ ਦੀਆਂ ਮਹਿਲਾ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਸੀ। ਰਾਜ ‘ਚ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਬੁੱਧਵਾਰ ਨੂੰ ਖ਼ਤਮ ਹੋ ਜਾਵੇਗਾ। ਆਸਾਮ ਦੀਆਂ 126 ਵਿਧਾਨ ਸਭਾ ਸੀਟਾਂ ਲਈ 9 ਅਪ੍ਰੈਲ ਨੂੰ ਵੋਟਿੰਗ ਹੋਵੇਗੀ ਅਤੇ ਵੋਟਾਂ ਦੀ ਗਿਣਤੀ 4 ਮਈ ਨੂੰ ਹੋਵੇਗੀ।