ਵੈੱਬ : ਅਮਰੀਕਾ ਦੇ ਲੂਸੀਆਨਾ ਰਾਜ ਦੇ ਸ਼੍ਰੇਵਪੋਰਟ ਸ਼ਹਿਰ ਤੋਂ ਇੱਕ ਬਹੁਤ ਹੀ ਮੰਦਭਾਗੀ ਅਤੇ ਰੂਹ ਕੰਬਾਊ ਖ਼ਬਰ ਸਾਹਮਣੇ ਆਈ ਹੈ, ਜਿੱਥੇ ਇੱਕ ਘਰੇਲੂ ਵਿਵਾਦ ਦੌਰਾਨ ਇੱਕ ਵਿਅਕਤੀ ਨੇ 1 ਤੋਂ 14 ਸਾਲ ਦੀ ਉਮਰ ਦੇ 8 ਬੱਚਿਆਂ ਨੂੰ ਗੋਲੀ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਪੁਲਸ ਨੇ ਇੱਕ ਮੁਕਾਬਲੇ ਤੋਂ ਬਾਅਦ ਸ਼ੱਕੀ ਹਮਲਾਵਰ ਨੂੰ ਵੀ ਮਾਰ ਗਿਰਾਇਆ ਹੈ।
ਤਿੰਨ ਵੱਖ-ਵੱਖ ਥਾਵਾਂ ‘ਤੇ ਦਿੱਤਾ ਵਾਰਦਾਤ ਨੂੰ ਅੰਜਾਮ
ਅਧਿਕਾਰੀਆਂ ਮੁਤਾਬਕ ਇਹ ਖ਼ੂਨੀ ਖੇਡ ਤਿੰਨ ਵੱਖ-ਵੱਖ ਥਾਵਾਂ ‘ਤੇ ਖੇਡੀ ਗਈ। ਐਤਵਾਰ ਸਵੇਰੇ ਕਰੀਬ 6 ਵਜੇ ਪੁਲਸ ਨੂੰ ਵੈਸਟ 79ਵੀਂ ਸਟ੍ਰੀਟ ਤੋਂ ਗੋਲੀਬਾਰੀ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਹੈਰਿਸਨ ਸਟ੍ਰੀਟ ‘ਤੇ ਸਥਿਤ ਇੱਕ ਹੋਰ ਘਰ ਵੀ ਇਸ ਘਟਨਾ ਨਾਲ ਜੁੜਿਆ ਪਾਇਆ ਗਿਆ। ਸ਼੍ਰੇਵਪੋਰਟ ਪੁਲਸ ਦੇ ਕਾਰਪੋਰਲ ਕ੍ਰਿਸ ਬੋਰਡੇਲੋਨ ਨੇ ਪੁਸ਼ਟੀ ਕੀਤੀ ਹੈ ਕਿ ਮਾਰੇ ਗਏ ਸਾਰੇ ਬੱਚੇ ਨਾਬਾਲਗ ਸਨ।
ਕਾਰ ਖੋਹ ਕੇ ਭੱਜ ਰਿਹਾ ਸੀ ਹਮਲਾਵਰ
ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਹਮਲਾਵਰ ਨੇ ਜ਼ਬਰਦਸਤੀ ਇੱਕ ਕਾਰ ਖੋਹੀ ਅਤੇ ਫ਼ਰਾਰ ਹੋਣ ਦੀ ਕੋਸ਼ਿਸ਼ ਕੀਤੀ। ਪੁਲਸ ਨੇ ਮੁਸਤੈਦੀ ਦਿਖਾਉਂਦੇ ਹੋਏ ਉਸਦਾ ਪਿੱਛਾ ਕੀਤਾ ਅਤੇ ਘੇਰਾਬੰਦੀ ਦੌਰਾਨ ਹੋਈ ਗੋਲੀਬਾਰੀ ਵਿੱਚ ਉਸਨੂੰ ਮਾਰ ਮੁਕਾਇਆ। ਲੂਸੀਆਨਾ ਸਟੇਟ ਪੁਲਸ ਅਨੁਸਾਰ ਇਸ ਮੁਕਾਬਲੇ ਵਿੱਚ ਕੋਈ ਵੀ ਪੁਲਸ ਅਧਿਕਾਰੀ ਜ਼ਖ਼ਮੀ ਨਹੀਂ ਹੋਇਆ।

