ਨਵਾਂਸ਼ਹਿਰ – ਨਵਾਂਸ਼ਹਿਰ ਦੀ ਨਵੀਂ ਅਦਾਲਤ ਦੇ ਟਾਇਲਟ ਕੰਪਲੈਕਸ ’ਚ ਸ਼ੱਕੀ ਹਾਲਾਤਾਂ ’ਚ ਏ. ਕੇ.-47 ਰਾਈਫਲ ਤੋਂ ਗੋਲੀ ਚੱਲਣ ਕਾਰਨ ਇਕ ਪੁਲਸ ਮੁਲਾਜ਼ਮ ਦੀ ਮੌਤ ਹੋ ਗਈ। ਮੌਕੇ ’ਤੇ ਮੌਜੂਦ ਚਸ਼ਮਦੀਦਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਥਾਣਾ ਪੋਜੇਵਾਲ ’ਚ ਤਾਇਨਾਤ ਸੀਨੀਅਰ ਕਾਂਸਟੇਬਲ ਹਰਵਿੰਦਰ ਸਿੰਘ (35) ਲੁਧਿਆਣਾ ਤੋਂ ਨਿਊ ਕੋਰਟ ਕੰਪਲੈਕਸ ’ਚ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰਨ ਦੀ ਡਿਊਟੀ ਲਈ ਆਇਆ ਸੀ।
ਬਾਅਦ ’ਚ ਦੁਪਹਿਰ ਕਰੀਬ 2 ਵਜੇ ਉਕਤ ਪੁਲਸ ਮੁਲਾਜ਼ਮ ਕੋਰਟ ਕੰਪਲੈਕਸ ’ਚ ਸਥਿਤ ਟਾਇਲਟ ’ਚ ਗਿਆ, ਜਿੱਥੇ ਪੈਰ ਤਿਲਕਣ ਕਾਰਨ ਉਹ ਹੇਠਾਂ ਡਿੱਗ ਗਿਆ ਅਤੇ ਉਸ ਦੇ ਹੱਥ ਵਿਚ ਫੜੀ ਏ. ਕੇ.-47 ਰਾਈਫਲ ਵਿਚੋਂ ਚੱਲੀ ਗੋਲ਼ੀ ਉਸ ਦੇ ਮੱਥੇ ਵਿਚ ਲੱਗ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ।