Become a member

Get the best offers and updates relating to Liberty Case News.

― Advertisement ―

spot_img
spot_img
HomeBig Newsਨਿਤਿਨ ਨਬੀਨ ਦੇ ਪੰਜਾਬ ਦੌਰੇ ਦੌਰਾਨ ਭਾਜਪਾ ਦੀ ਦਲਿਤ-ਵਿਰੋਧੀ ਮਾਨਸਿਕਤਾ ਹੋਈ ਬੇਨਕਾਬ,...

ਨਿਤਿਨ ਨਬੀਨ ਦੇ ਪੰਜਾਬ ਦੌਰੇ ਦੌਰਾਨ ਭਾਜਪਾ ਦੀ ਦਲਿਤ-ਵਿਰੋਧੀ ਮਾਨਸਿਕਤਾ ਹੋਈ ਬੇਨਕਾਬ, ਪਾਰਟੀ ਪ੍ਰੋਗਰਾਮ ਵਿੱਚ ਐਸਸੀ ਆਗੂਆਂ ਦਾ ਕੀਤਾ ਅਪਮਾਨ: ਹਰਪਾਲ ਸਿੰਘ ਚੀਮਾ

  • *ਭਾਜਪਾ ਸਿਰਫ਼ ਅਮੀਰ ਵਰਗ ਦਾ ਸਤਿਕਾਰ ਕਰਦੀ ਹੈ, ਦਲਿਤਾਂ ਅਤੇ ਗਰੀਬਾਂ ਨੂੰ ਯੋਜਨਾਬੱਧ ਤਰੀਕੇ ਨਾਲ ਹਾਸ਼ੀਏ ‘ਤੇ ਧੱਕਿਆ ਅਤੇ ਅਪਮਾਨਿਤ ਕੀਤਾ ਜਾਂਦਾ ਹੈ: ਹਰਪਾਲ ਸਿੰਘ ਚੀਮਾ*
  • *ਕੇਂਦਰ ਦੇ ਆਪਣੇ ਅੰਕੜਿਆਂ ਅਨੁਸਾਰ ਐਸਸੀ-ਐਸਟੀ ਭਾਈਚਾਰਿਆਂ ਵਿਰੁੱਧ 65% ਅਪਰਾਧ ਭਾਜਪਾ ਸ਼ਾਸਤ ਰਾਜਾਂ ਤੋਂ ਸਾਹਮਣੇ ਆਏ: ਹਰਪਾਲ ਸਿੰਘ ਚੀਮਾ*
  • *ਭਾਜਪਾ ਪੰਜਾਬ-ਵਿਰੋਧੀ, ਕਿਸਾਨ-ਵਿਰੋਧੀ, ਇਸ ਦਾ ਦਲਿਤ-ਵਿਰੋਧੀ ਚਿਹਰਾ ਹੁਣ ਪੂਰੀ ਤਰ੍ਹਾਂ ਨੰਗਾ ਹੋ ਚੁੱਕਾ ਹੈ: ਹਰਪਾਲ ਸਿੰਘ ਚੀਮਾ*
  • *ਪੰਜਾਬ ਦੇ ਲੋਕ ਦਲਿਤ ਆਗੂਆਂ ਅਤੇ ਪੱਛੜੇ ਭਾਈਚਾਰਿਆਂ ਦਾ ਅਪਮਾਨ ਕਰਨ ਲਈ ਭਾਜਪਾ ਨੂੰ ਕਦੇ ਮੁਆਫ਼ ਨਹੀਂ ਕਰਨਗੇ ਅਤੇ ਮੂੰਹ-ਤੋੜ ਜਵਾਬ ਦੇਣਗੇ: ਹਰਪਾਲ ਸਿੰਘ ਚੀਮਾ*

ਚੰਡੀਗੜ੍ਹ 23 ਜੂਨ – ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਹੈ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਦੇ ਹਾਲ ਹੀ ਦੇ ਪੰਜਾਬ ਦੌਰੇ ਦੌਰਾਨ ਭਾਜਪਾ ਦੀ ਦਲਿਤ-ਵਿਰੋਧੀ ਮਾਨਸਿਕਤਾ ਪੂਰੀ ਤਰ੍ਹਾਂ ਬੇਨਕਾਬ ਹੋ ਗਈ ਹੈ। ਭਾਜਪਾ ਦੇ ਇੱਕ ਹਾਲੀਆ ਪ੍ਰੋਗਰਾਮ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਖੁਲਾਸਾ ਕੀਤਾ ਕਿ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਅਤੇ ਸੋਮ ਪ੍ਰਕਾਸ਼ ਵਰਗੇ ਸੀਨੀਅਰ ਐਸਸੀ ਆਗੂਆਂ ਨੂੰ ਦਰਸ਼ਕਾਂ ਵਿੱਚ ਖੜ੍ਹਾ ਰੱਖਿਆ ਗਿਆ, ਜਦੋਂ ਕਿ ਬਾਕੀ ਆਗੂ ਸਟੇਜ ‘ਤੇ ਬੈਠੇ ਸਨ, ਜੋ ਕਿ ਸਿੱਧੇ ਤੌਰ ‘ਤੇ ਅੰਨ੍ਹੇਵਾਹ ਵਿਤਕਰੇ ਨੂੰ ਦਰਸਾਉਂਦਾ ਹੈ।

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਸਿਰਫ਼ ਇੱਕ ਖਾਸ ਅਮੀਰ ਵਰਗ ਦਾ ਹੀ ਸਤਿਕਾਰ ਕਰਦੀ ਹੈ ਜਦੋਂ ਕਿ ਦਲਿਤਾਂ, ਮਜ਼ਦੂਰਾਂ ਅਤੇ ਗਰੀਬਾਂ ਨੂੰ ਯੋਜਨਾਬੱਧ ਤਰੀਕੇ ਨਾਲ ਹਾਸ਼ੀਏ ‘ਤੇ ਧੱਕ ਕੇ ਅਪਮਾਨਿਤ ਕੀਤਾ ਜਾਂਦਾ ਹੈ। ਉਨ੍ਹਾਂ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਪੰਜਾਬ ਦੀ ਆਬਾਦੀ ਦਾ ਲਗਭਗ 34% ਹਿੱਸਾ ਬਣਾਉਣ ਵਾਲੇ ਅਨੁਸੂਚਿਤ ਜਾਤੀ ਭਾਈਚਾਰੇ ਨੇ ਇਸ ਪਹੁੰਚ ਨੂੰ ਨੇੜਿਓਂ ਦੇਖਿਆ ਹੈ।ਉਨ੍ਹਾਂ ਕਿਹਾ ਕਿ ਭਾਜਪਾ ਪੰਜਾਬ-ਵਿਰੋਧੀ, ਕਿਸਾਨ-ਵਿਰੋਧੀ ਹੈ ਅਤੇ ਇਸ ਦਾ ਦਲਿਤ-ਵਿਰੋਧੀ ਚਿਹਰਾ ਹੁਣ ਸਭ ਦੇ ਸਾਹਮਣੇ ਆ ਗਿਆ ਹੈ, ਅਤੇ ਪੰਜਾਬ ਦੇ ਲੋਕ ਅਜਿਹੀ ਰਾਜਨੀਤੀ ਦਾ ਕਰਾਰਾ ਜਵਾਬ ਦੇਣਗੇ।

ਆਪ ਪੰਜਾਬ ਐਸਸੀ ਵਿੰਗ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਜੀਪੀ ਦੇ ਨਾਲ ਇੱਕ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐਨਸੀਆਬੀ) ਦੇ 2024 ਦੇ ਅੰਕੜਿਆਂ ਅਨੁਸਾਰ, ਦੇਸ਼ ਵਿੱਚ ਅਨੁਸੂਚਿਤ ਜਾਤੀਆਂ ਅਤੇ ਅਨੁਸੂਚਿਤ ਕਬੀਲਿਆਂ ਵਿਰੁੱਧ ਹੋਣ ਵਾਲੇ ਅਪਰਾਧਾਂ ਦਾ ਲਗਭਗ 65% ਹਿੱਸਾ ਭਾਜਪਾ ਸ਼ਾਸਤ ਚਾਰ ਰਾਜਾਂ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ ਅਤੇ ਰਾਜਸਥਾਨ ਤੋਂ ਸਾਹਮਣੇ ਆਇਆ ਹੈ। ਇਹ ਦਲਿਤਾਂ ਦੀ ਸੁਰੱਖਿਆ ਕਰਨ ਵਿੱਚ ਭਾਜਪਾ ਸਰਕਾਰ ਦੀ ਨਾਕਾਮੀ ਅਤੇ ਪੱਛੜੇ ਭਾਈਚਾਰਿਆਂ ਪ੍ਰਤੀ ਪਾਰਟੀ ਦੇ ਡੂੰਘੇ ਪੱਖਪਾਤ ਨੂੰ ਦਰਸਾਉਂਦਾ ਹੈ।

ਭਾਜਪਾ ਦੇ ਸੀਨੀਅਰ ਦਲਿਤ ਆਗੂਆਂ ਨਾਲ ਹੋਏ ਵਿਤਕਰੇ ਨੂੰ ਉਜਾਗਰ ਕਰਦਿਆਂ ਉਨ੍ਹਾਂ ਖੁਲਾਸਾ ਕੀਤਾ ਕਿ ਪੰਜਾਬ ਵਿੱਚ ਪਾਰਟੀ ਦੇ ਇੱਕ ਹਾਲੀਆ ਪ੍ਰੋਗਰਾਮ ਦੌਰਾਨ, ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਅਤੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਵਰਗੇ ਸੀਨੀਅਰ ਐਸਸੀ ਆਗੂਆਂ ਨੂੰ ਦਰਸ਼ਕਾਂ ਵਿੱਚ ਖੜ੍ਹੇ ਹੋਣ ਲਈ ਮਜਬੂਰ ਕੀਤਾ ਗਿਆ, ਜਦੋਂ ਕਿ ਉੱਚ ਲੀਡਰਸ਼ਿਪ ਸਟੇਜ ‘ਤੇ ਬਿਰਾਜਮਾਨ ਸੀ। ਇਸ ਘਟਨਾ ਨੇ ਪੰਜਾਬ ਦੇ ਲੋਕਾਂ ਸਾਹਮਣੇ ਭਾਜਪਾ ਦਾ ਅਸਲੀ ਚਿਹਰਾ ਨੰਗਾ ਕਰ ਦਿੱਤਾ ਹੈ। ਜਿਹੜੇ ਆਗੂਆਂ ਨੇ ਦਹਾਕਿਆਂ ਤੱਕ ਪਾਰਟੀ ਦੀ ਸੇਵਾ ਕੀਤੀ ਅਤੇ ਅਨੁਸੂਚਿਤ ਜਾਤੀ ਭਾਈਚਾਰੇ ਦੀ ਪ੍ਰਤੀਨਿਧਤਾ ਕੀਤੀ, ਉਨ੍ਹਾਂ ਨੂੰ ਬੁਨਿਆਦੀ ਸਤਿਕਾਰ ਵੀ ਨਹੀਂ ਦਿੱਤਾ ਗਿਆ।

ਸੀਨੀਅਰ ਆਪ ਆਗੂ ਨੇ ਅੱਗੇ ਕਿਹਾ ਕਿ ਇਹ ਘਟਨਾ ਦਲਿਤਾਂ, ਮਜ਼ਦੂਰਾਂ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗਾਂ ਪ੍ਰਤੀ ਭਾਜਪਾ ਦੀ ਵਿਤਕਰੇ ਭਰੀ ਮਾਨਸਿਕਤਾ ਦਾ ਸਪੱਸ਼ਟ ਸਬੂਤ ਹੈ। ਭਾਜਪਾ ਸਿਰਫ਼ ਇੱਕ ਖਾਸ ਅਤੇ ਅਮੀਰ ਵਰਗ ਦਾ ਸਤਿਕਾਰ ਕਰਦੀ ਹੈ। ਮਜ਼ਦੂਰਾਂ, ਦਲਿਤਾਂ ਅਤੇ ਗਰੀਬਾਂ ਦੀ ਪ੍ਰਤੀਨਿਧਤਾ ਕਰਨ ਵਾਲਿਆਂ ਨੂੰ ਹਾਸ਼ੀਏ ‘ਤੇ ਸੁੱਟ ਦਿੱਤਾ ਜਾਂਦਾ ਹੈ ਅਤੇ ਅਪਮਾਨਿਤ ਕੀਤਾ ਜਾਂਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਦਾ ਅਨੁਸੂਚਿਤ ਜਾਤੀ ਭਾਈਚਾਰਾ, ਜੋ ਸੂਬੇ ਦੀ ਆਬਾਦੀ ਦਾ ਲਗਭਗ 34% ਹੈ, ਨੇ ਇਸ ਵਿਤਕਰੇ ਭਰੀ ਪਹੁੰਚ ਨੂੰ ਖੁਦ ਹੰਢਾਇਆ ਹੈ। ਪੰਜਾਬ ਦੇ ਲੋਕ ਦਲਿਤ ਆਗੂਆਂ ਅਤੇ ਉਨ੍ਹਾਂ ਪੱਛੜੇ ਸਮਾਜਾਂ ਦਾ ਅਪਮਾਨ ਕਰਨ ਲਈ ਭਾਜਪਾ ਨੂੰ ਕਦੇ ਮੁਆਫ਼ ਨਹੀਂ ਕਰਨਗੇ, ਜਿਨ੍ਹਾਂ ਨੇ ਦੇਸ਼ ਦੀ ਤਰੱਕੀ ਵਿੱਚ ਵੱਡਾ ਯੋਗਦਾਨ ਪਾਇਆ ਹੈ।

ਆਪਣੀ ਗੱਲ ਖ਼ਤਮ ਕਰਦਿਆਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਨਾ ਸਿਰਫ਼ ਪੰਜਾਬ-ਵਿਰੋਧੀ ਅਤੇ ਕਿਸਾਨ-ਵਿਰੋਧੀ ਹੈ, ਸਗੋਂ ਇਸ ਦਾ ਦਲਿਤ-ਵਿਰੋਧੀ ਚਿਹਰਾ ਵੀ ਹੁਣ ਪੂਰੀ ਤਰ੍ਹਾਂ ਬੇਨਕਾਬ ਹੋ ਗਿਆ ਹੈ। ਪੰਜਾਬ ਦੇ ਲੋਕ ਅਜਿਹੀ ਵੰਡਪਾਊ ਅਤੇ ਵਿਤਕਰੇ ਵਾਲੀ ਰਾਜਨੀਤੀ ਦਾ ਮੂੰਹ-ਤੋੜ ਜਵਾਬ ਦੇਣਗੇ।