ਜਲਾਲਾਬਾਦ– ਪੁਲਸ ਚੌਕੀ ਘੁਬਾਇਆ ਦੇ ਅਧੀਨ ਪੈਂਦੇ ਪਿੰਡ ਟਾਹਲੀ ਵਾਲਾ ਦੀ ਇਕ ਮਹਿਲਾ ਦੀਆਂ ਦੁਕਾਨਾਂ ’ਤੇ ਪਿੰਡ ਦੀ ਇਕ ਧਿਰ ਵੱਲੋਂ ਕਬਜ਼ਾ ਕਰ ਲਿਆ ਗਿਆ ਤਾਂ ਔਰਤ ਇਨਸਾਫ਼ ਦੀ ਮੰਗ ਕਰਦਿਆਂ ਪੈਣੀ ਵਾਲੀ ਟੈਂਕੀ ‘ਤੇ ਜਾ ਚੜ੍ਹੀ।
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਪਿੰਡ ਦੀ ਇਕ ਧਿਰ ਵੱਲੋਂ ਕੁੱਝ ਸਮਾਂ ਪਹਿਲਾਂ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਪੀੜਤ ਔਰਤ ਤੇ ਉਸ ਦੇ ਪਤੀ ਵੱਲੋਂ ਮਾਨਯੋਗ ਆਦਲਤ ’ਚ ਸਟੇਅ ਆਡਰ ਦਾਇਰ ਕੀਤਾ ਗਿਆ ਸੀ ਅਤੇ ਜੋ ਕਿ ਮਾਮਲਾ ਵਿਚਾਰ ਅਧੀਨ ਚੱਲ ਰਿਹਾ ਸੀ ਤਾਂ ਵਿਰੋਧੀ ਧਿਰ ਆਪਣੀ ਜੋਰ ਦਿਖਾਉਂਦੇ ਹੋਏ ਪਿਛਲੇ ਲਗਭਗ 1 ਮਹੀਨੇ ਤੋਂ ਦੁਕਾਨਾਂ ’ਤੇ ਕਬਜ਼ਾ ਕੀਤਾ ਜਾ ਰਿਹਾ ਸੀ ਤਾਂ ਔਰਤ ਵੱਲੋਂ ਵਾਰ-ਵਾਰ ਕੋਰਟ ਦਾ ਰੁੱਖ ਕੀਤਾ ਗਿਆ ਅਤੇ ਪੁਲਸ ਦੇ ਉਚ ਅਧਿਕਾਰੀਆਂ ਨੂੰ ਇੰਨਸਾਫ ਦੀ ਮੰਗ ਲਈ ਮਿਲੀ ਪਰ ਕਿਸੇ ਵੀ ਅਧਿਕਾਰੀ ਨੇ ਉਨ੍ਹਾਂ ਦੀ ਸਾਰ ਨਹੀ ਲਈ।
ਵਿਰੋਧੀ ਧਿਰ ਵੱਲੋਂ ਜਦੋਂ ਬੀਤੇ ਦਿਨੀਂ ਦੁਕਾਨਾਂ ’ਤੇ ਲੈਂਟਰ ਪਾਇਆ ਗਿਆ ਤਾਂ ਉਸ ਔਰਤ ਨੇ ਪੁਲਸ ਤੋਂ ਖਫਾ ਹੋ ਕੇ ਇੰਨਸਾਫ ਲੈਣ ਲਈ ਪਾਣੀ ਵਾਲੀ ਟੈਂਕੀ ’ਤੇ ਚੜ੍ਹ ਕੇ ਪੰਜਾਬ ਪੁਲਸ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ ।
ਇੰਨਸਾਫ ਦੀ ਮੰਗ ਲਈ ਪਾਣੀ ਵਾਲੀ ਵੱਲੋਂ ਟੈਂਕੀ ਤੋਂ ਇਕ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਪਾਈ ਗਈ ਹੈ ਅਤੇ ਪੁਲਸ ਪ੍ਰਸਾਸ਼ਨ ’ਤੇ ਵੀ ਸਵਾਲ ਚੁੱਕੇ ਜਾ ਰਹੇ ਹਨ।