ਦਸੂਹਾ –ਪੰਜਾਬ ਵਿਚ ਦਿਨ-ਦਿਹਾੜੇ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਅੱਜ ਸਵੇਰੇ ਦਸੂਹਾ ਗੜ੍ਹਦੀਵਾਲਾ ਰੋਡ ‘ਤੇ ਥਾਣਾ ਦਸੂਹਾ ਦੇ ਪਿੰਡ ਬਾਜਵਾ ਵਿਖੇ ਮੋਟਰਸਾਈਲ ਸਵਾਰ 3 ਅਣਪਛਾਤੇ ਨਕਾਬਪੋਸ਼ ਵਿਅਕਤੀਆਂ ਵੱਲੋ ਸੜਕ ‘ਤੇ ਖੜ੍ਹੇ 2 ਨੋਜਵਾਨ ਗੁਰਮੀਤ ਸਿੰਘ ਪੁੱਤਰ ਬਲਵੰਤ ਸਿੰਘ ਵਾਸੀ ਪਿਡ ਪੰਨਵਾਂ ਅਤੇ ਸਤਵਿੰਦਰ ਸਿੰਘ ਸੱਤੀ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਬਾਜਵਾ ਦਦੀਆ ਤੇਜ ਹਥਿਆਰਾਂ ਕਿਰਪਾਨਾਂ ਨਾਲ ਵੱਢ-ਟੁੱਕ ਕਰ ਦਿੱਤੀ।ਇਹ ਦੋਵੇਂ ਨੌਜਵਾਨ ਅਪਣੇ ਮੋਟਰਸਾਈਕਲ ਦੇ ਨਾਲ ਖੜ੍ਹੇ ਸਨ ਅਤੇ ਇਸ ਦੌਰਾਨ ਆਏ ਤਿੰਨ ਮੋਟਰਸਾਈਕਲ ਸਵਾਰ ਨਕਾਬਪੋਸ਼ਾਂ ਨੇ ਕਿਰਪਾਨਾਂ ਨਾਲ ਦੋ ਨੌਜਵਾਨਾਂ ਦੀ ਵੱਢ-ਟੁੱਕ ਕੀਤੀ ਪਰ ਗੰਭੀਰ ਜ਼ਖ਼ਮਾਂ ਦੀ ਤਾਬ ਨਾ ਚਲਦਿਆ ਗੁਰਮੀਤ ਸਿੰਘ ਪੁੱਤਰ ਬਲਵੰਤ ਸਿੰਘ ਸਿਵਲ ਹਸਪਤਾਲ ਦਸੂਹਾ ਵਿਖੇ ਮੋਤ ਹੋ ਗਈ ਅਤੇ ਸਤਵਿੰਦਰ ਸਿੰਘ ਸੱਤੀ ਨੂੰ ਗੰਭੀਰ ਹਾਲਤ ਵਿੱਚ ਕਿਸੇ ਹੋਰ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ।
ਅੱਜ ਸਵੇਰੇ ਚਿੱਟੇ ਦਿਨ ਇਹ ਘਟਨਾ ਵਾਪਰਨ ਨਾਲ ਦਸੂਹਾ ਵਿਖੇ ਬਹੁਤ ਹੀ ਸਹਿਮ ਦਾ ਮਾਹੌਲ ਵੇਖਿਆ ਗਿਆ ਅਤੇ ਇਸ ਵਾਰਦਾਤ ਨਾਲ ਲੋਕਾਂ ਦਾ ਕਹਿਣਾ ਹੈ ਕਿ ਦਸੂਹਾ ਵਿਖੇ ਜੰਗਲ ਰਾਜ ਹੀ ਦਿੱਸ ਰਿਹਾ ਹੈ ਅਤੇ ਪੁਲਸ ਮੂਕ ਦਰਸ਼ਕ ਬਣ ਕੇ ਖੜ੍ਹੀ ਹੈ। ਮੌਕੇ ‘ਤੇ ਪੁਲਸ ਅਧਿਕਾਰੀ ਪਹੁੰਚ ਕੇ ਅਗਲੇਰੀ ਕਾਰਵਾਈ ਕਰ ਰਹੇ ਹਨ।