Become a member

Get the best offers and updates relating to Liberty Case News.

― Advertisement ―

spot_img
spot_img
HomeBig Newsਪਠਾਨਕੋਟ ਪਹੁੰਚਣਗੇ ਹਰਿਆਣਾ CM ਨਾਇਬ ਸੈਣੀ ਤੇ BJP ਪ੍ਰਧਾਨ ਕੇਵਲ ਢਿੱਲੋਂ, ਵੱਡੇ...

ਪਠਾਨਕੋਟ ਪਹੁੰਚਣਗੇ ਹਰਿਆਣਾ CM ਨਾਇਬ ਸੈਣੀ ਤੇ BJP ਪ੍ਰਧਾਨ ਕੇਵਲ ਢਿੱਲੋਂ, ਵੱਡੇ ਸਿਆਸੀ ਚਿਹਰਿਆਂ ਦੇ BJP ‘ਚ ਸ਼ਾਮਲ ਹੋਣ ਦੀ ਚਰਚਾ

ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਅਤੇ ਪੰਜਾਬ ਭਾਜਪਾ ਦੇ ਨਵ-ਨਿਯੁਕਤ ਸੂਬਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਐਤਵਾਰ ਨੂੰ ਪਠਾਨਕੋਟ ਅਤੇ ਜਲੰਧਰ ਦੇ ਇੱਕ ਦਿਨੀ ਦੌਰੇ ‘ਤੇ ਰਹਿਣਗੇ। ਅਧਿਕਾਰਤ ਪ੍ਰੋਗਰਾਮ ਅਨੁਸਾਰ ਦੋਵੇਂ ਨੇਤਾ ਸਭ ਤੋਂ ਪਹਿਲਾਂ ਮਾਧੋਪੁਰ ਸਥਿਤ ਏਕਤਾ ਸਥਲ ‘ਤੇ ਪਹੁੰਚ ਕੇ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਨੂੰ ਸ਼ਰਧਾਂਜਲੀ ਭੇਟ ਕਰਨਗੇ।

ਇਸ ਤੋਂ ਬਾਅਦ ਦੋਵੇਂ ਨੇਤਾ ਸੁਜਾਨਪੁਰ ਦੇ ਆਰਐੱਸ ਗਾਰਡਨ ਵਿੱਚ ਹੋਣ ਵਾਲੀ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਦੌਰੇ ਨੂੰ ਲੈ ਕੇ ਸਿਆਸੀ ਹਲਕਿਆਂ ਵਿੱਚ ਚਰਚਾਵਾਂ ਵੀ ਤੇਜ਼ ਹਨ। ਸੂਤਰਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਕੁਝ ਵੱਡੇ ਆਗੂ ਇਸ ਮੌਕੇ ਭਾਜਪਾ ਵਿੱਚ ਸ਼ਾਮਲ ਹੋ ਸਕਦੇ ਹਨ। ਹਾਲਾਂਕਿ, ਇਸ ਸਬੰਧੀ ਅਜੇ ਤੱਕ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ।

ਪ੍ਰੋਗਰਾਮ ਮੁਤਾਬਕ ਪਠਾਨਕੋਟ ਦਾ ਦੌਰਾ ਪੂਰਾ ਕਰਨ ਤੋਂ ਬਾਅਦ ਨਾਇਬ ਸੈਣੀ ਅਤੇ ਕੇਵਲ ਢਿੱਲੋਂ ਜਲੰਧਰ ਪਹੁੰਚਣਗੇ, ਜਿੱਥੇ ਲਾਲਾ ਚੰਚਲ ਦਾਸ ਆਡੀਟੋਰੀਅਮ ਵਿੱਚ ਹੋਣ ਵਾਲੀ ਇੱਕ ਹੋਰ ਜਨ ਸਭਾ ਨੂੰ ਸੰਬੋਧਨ ਕਰਨਗੇ। ਇਸ ਤੋਂ ਬਾਅਦ ਦੋਵੇਂ ਨੇਤਾ ਚੰਡੀਗੜ੍ਹ ਵਾਪਸ ਪਰਤ ਜਾਣਗੇ।