Become a member

Get the best offers and updates relating to Liberty Case News.

― Advertisement ―

spot_img
spot_img
HomeBig Newsਅਹਿਮਦਾਬਾਦ ਸੀਰੀਅਲ ਬਲਾਸਟ ਮਾਮਲਾ: 38 ਦੋਸ਼ੀਆਂ ਦੀ ਫਾਂਸੀ ਬਰਕਰਾਰ, ਗੁਜਰਾਤ ਹਾਈਕੋਰਟ ਨੇ...

ਅਹਿਮਦਾਬਾਦ ਸੀਰੀਅਲ ਬਲਾਸਟ ਮਾਮਲਾ: 38 ਦੋਸ਼ੀਆਂ ਦੀ ਫਾਂਸੀ ਬਰਕਰਾਰ, ਗੁਜਰਾਤ ਹਾਈਕੋਰਟ ਨੇ ਅਪੀਲਾਂ ਰੱਦ ਕੀਤੀਆਂ

ਗੁਜਰਾਤ ਹਾਈਕੋਰਟ ਨੇ 2008 ਦੇ ਅਹਿਮਦਾਬਾਦ ਸੀਰੀਅਲ ਬਲਾਸਟ ਮਾਮਲੇ ਵਿੱਚ ਸਪੈਸ਼ਲ ਕੋਰਟ ਦੇ ਫ਼ੈਸਲੇ ਨੂੰ ਬਰਕਰਾਰ ਰੱਖਦਿਆਂ ਸਾਰੀਆਂ ਅਪੀਲਾਂ ਰੱਦ ਕਰ ਦਿੱਤੀਆਂ ਹਨ। ਅਦਾਲਤ ਨੇ 38 ਦੋਸ਼ੀਆਂ ਨੂੰ ਸੁਣਾਈ ਗਈ ਫਾਂਸੀ ਅਤੇ 11 ਦੋਸ਼ੀਆਂ ਦੀ ਉਮਰ ਕੈਦ ਦੀ ਸਜ਼ਾ ਨੂੰ ਸਹੀ ਕਰਾਰ ਦਿੱਤਾ।

ਜਸਟਿਸ ਏ.ਵਾਈ. ਕੋਗਜੇ ਅਤੇ ਜਸਟਿਸ ਸਮੀਰ ਦਵੇ ਦੀ ਬੈਂਚ ਨੇ ਕਿਹਾ ਕਿ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਇੰਡੀਅਨ ਮੁਜਾਹਿਦੀਨ (IM) ਨਾਲ ਜੁੜੇ ਦੋਸ਼ੀਆਂ ਖ਼ਿਲਾਫ਼ ਮਜ਼ਬੂਤ ਸਬੂਤ ਮੌਜੂਦ ਹਨ। ਅਦਾਲਤ ਨੇ ਰਾਜ ਸਰਕਾਰ ਨੂੰ 56 ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਅਤੇ 200 ਤੋਂ ਵੱਧ ਜ਼ਖ਼ਮੀਆਂ ਨੂੰ 1-1 ਲੱਖ ਰੁਪਏ ਦਾ ਮੁਆਵਜ਼ਾ 30 ਮਾਰਚ 2027 ਤੱਕ ਦੇਣ ਦੇ ਹੁਕਮ ਵੀ ਦਿੱਤੇ।

2008 ਦੇ ਬੰਬ ਧਮਾਕਿਆਂ ਤੋਂ ਬਾਅਦ ਦਰਜ ਵੱਖ-ਵੱਖ ਮਾਮਲਿਆਂ ਨੂੰ ਇਕੱਠਾ ਕਰਕੇ 2009 ਵਿੱਚ ਇਸ ਕੇਸ ਦੀ ਸੁਣਵਾਈ ਸ਼ੁਰੂ ਹੋਈ ਸੀ। ਲਗਭਗ 12 ਸਾਲ ਚੱਲੇ ਟਰਾਇਲ ਦੌਰਾਨ 1,100 ਤੋਂ ਵੱਧ ਗਵਾਹਾਂ ਦੇ ਬਿਆਨ ਦਰਜ ਕੀਤੇ ਗਏ, 6,000 ਤੋਂ ਵੱਧ ਦਸਤਾਵੇਜ਼ ਪੇਸ਼ ਕੀਤੇ ਗਏ ਅਤੇ ਲੱਖਾਂ ਪੰਨਿਆਂ ਦੀ ਚਾਰਜਸ਼ੀਟ ਅਦਾਲਤ ਵਿੱਚ ਦਾਖ਼ਲ ਕੀਤੀ ਗਈ।