Become a member

Get the best offers and updates relating to Liberty Case News.

― Advertisement ―

spot_img
spot_img
HomeBig Newsਆਪ ਯੂਥ ਵਿੰਗ ਵੱਲੋਂ ਜਲੰਧਰ 'ਚ ‘ਯੂਥ ਰਨ ਪੰਜਾਬ 2026’ ਦਾ ਆਯੋਜਨ,...

ਆਪ ਯੂਥ ਵਿੰਗ ਵੱਲੋਂ ਜਲੰਧਰ ‘ਚ ‘ਯੂਥ ਰਨ ਪੰਜਾਬ 2026’ ਦਾ ਆਯੋਜਨ, ਨਸ਼ਾ ਮੁਕਤ ਅਤੇ ਤੰਦਰੁਸਤ ਪੰਜਾਬ ਲਈ ਹਜ਼ਾਰਾਂ ਨੌਜਵਾਨਾਂ ਨੇ ਲਗਾਈ ਦੌੜ

  • ਮੈਰਾਥਨ ਨਸ਼ੇਨਿਰਾਸ਼ਾ ਅਤੇ ਹਾਰ ਮੰਨਣ ਦੀ ਸੋਚ ਨੂੰ ਪਿੱਛੇ ਛੱਡ ਕੇ ਊਰਜਾ ਅਤੇ ਵਿਸ਼ਵਾਸ ਨਾਲ ਅੱਗੇ ਵਧ ਰਹੇ ਪੰਜਾਬ ਦੀ ਆਵਾਜ਼: ਮਨੀਸ਼ ਸਿਸੋਦੀਆ
  • ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਨੌਜਵਾਨ ‘ਉੱਡਤਾ ਪੰਜਾਬ’ ਦਾ ਅਕਸ ਛੱਡ ਕੇ ਪੰਜਾਬ ਨੂੰ ‘ਖੇਡਤਾ-ਦੌੜਤਾ ਪੰਜਾਬ’ ਬਣਾ ਰਹੇ ਹਨ: ਮਨੀਸ਼ ਸਿਸੋਦੀਆ
  • ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਬਜਾਏ ਖੇਡਾਂਫਿਟਨੈਸ ਅਤੇ ਸਕਾਰਾਤਮਕ ਗਤੀਵਿਧੀਆਂ ਨੂੰ ਚੁਣ ਰਹੇ ਹਨ: ਮਨੀਸ਼ ਸਿਸੋਦੀਆ
  • ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਬਜਾਏ ਖੇਡਾਂ ਅਤੇ ਤੰਦਰੁਸਤੀ ਨੂੰ ਚੁਣ ਰਹੇ ਹਨ – ਦੀਪਕ ਬਾਲੀ
  • ਯੂਥ ਰਨ ਪੰਜਾਬ 2026’ ‘ਰੰਗਲਾ ਪੰਜਾਬ’ ਬਣਾਉਣ ਲਈ ਪੰਜਾਬੀ ਨੌਜਵਾਨਾਂ ਦੇ ਵਧ ਰਹੇ ਉਤਸ਼ਾਹ ਨੂੰ ਦਰਸਾਉਂਦੀ ਹੈ: ਪਰਮਿੰਦਰ ਸਿੰਘ ਗੋਲਡੀ
  • ਭਗਵੰਤ ਮਾਨ ਸਰਕਾਰ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂ ਅਤੇ ਸਿੱਖਿਆ ਵੱਲ ਲਿਆ ਰਹੀ ਹੈ: ਬਲਤੇਜ ਪੰਨੂ

ਜਲੰਧਰ 23 ਅਗਸਤ – ਜਲੰਧਰ ਵਿਖੇ ਆਯੋਜਿਤ ‘ਯੂਥ ਰਨ ਪੰਜਾਬ 2026’ ਪੰਜਾਬ ਦੀ ਬਦਲਦੀ ਨੌਜਵਾਨ ਸੱਭਿਆਚਾਰ ਦਾ ਇੱਕ ਸ਼ਕਤੀਸ਼ਾਲੀ ਪ੍ਰਤੀਕ ਬਣ ਕੇ ਸਾਹਮਣੇ ਆਈਜਿਸ ਵਿੱਚ ਹਜ਼ਾਰਾਂ ਨੌਜਵਾਨਾਂ ਅਤੇ ਖਿਡਾਰੀਆਂ ਨੇ ਨਸ਼ਾ ਮੁਕਤਤੰਦਰੁਸਤ ਅਤੇ ਪ੍ਰਗਤੀਸ਼ੀਲ ਪੰਜਾਬ ਲਈ ਇਕੱਠੇ ਦੌੜ ਲਗਾਈ। ਆਮ ਆਦਮੀ ਪਾਰਟੀ (ਆਪ) ਯੂਥ ਵਿੰਗ ਵੱਲੋਂ ਚੱਲ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੇ ਹਿੱਸੇ ਵਜੋਂ ਉਲੀਕੀ ਗਈ ਇਸ ਮੈਰਾਥਨ ਨੇ ਊਰਜਾਵਿਸ਼ਵਾਸ ਅਤੇ ਉਮੀਦ ਦਾ ਇੱਕ ਸਪੱਸ਼ਟ ਸੁਨੇਹਾ ਦਿੱਤਾਕਿਉਂਕਿ ਪੰਜਾਬ ਦੇ ਨੌਜਵਾਨਾਂ ਨੇ ਨਸ਼ਿਆਂ ਅਤੇ ਨਿਰਾਸ਼ਾ ਦੀ ਬਜਾਏ ਖੇਡਾਂਫਿਟਨੈਸ ਅਤੇ ਰਚਨਾਤਮਕ ਕਾਰਜਾਂ ਨੂੰ ਚੁਣਿਆ ਹੈ। ਇਹ ਸਮਾਗਮ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਬਦਲਾਅ ਨੂੰ ਵੀ ਦਰਸਾਉਂਦਾ ਹੈਜਿੱਥੇ ਪੰਜਾਬ ਆਪਣੇ ਪੁਰਾਣੇ ‘ਉੱਡਤਾ ਪੰਜਾਬ’ ਦੇ ਅਕਸ ਨੂੰ ਪਿੱਛੇ ਛੱਡ ਕੇ ਆਪਣੇ ਨੌਜਵਾਨਾਂ ਦੇ ਦਮ ਤੇ ‘ਖੇਡਤਾ-ਦੌੜਤਾ ਪੰਜਾਬ’ ਵਜੋਂ ਉੱਭਰ ਰਿਹਾ ਹੈ।

 

ਆਪ’ ਦੇ ਸੀਨੀਅਰ ਆਗੂ ਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਓਐਸਡੀ ਰਾਜਬੀਰ ਸਿੰਘ ਘੁੰਮਣ ਨੇ ਮੈਰਾਥਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਅਤੇ ਬਾਅਦ ਵਿੱਚ ਜੇਤੂਆਂ ਨੂੰ ₹11,000 ਤੱਕ ਦੇ ਨਕਦ ਇਨਾਮ ਵੰਡ ਕੇ ਉਨ੍ਹਾਂ ਦੀਆਂ ਖੇਡ ਪ੍ਰਾਪਤੀਆਂ ਦਾ ਸਨਮਾਨ ਕੀਤਾ। ਇਸ ਸਮਾਗਮ ਦੌਰਾਨ ਭਾਗੀਦਾਰਾਂ ਨੂੰ ਟੀ-ਸ਼ਰਟਾਂ ਅਤੇ ਭਾਗੀਦਾਰੀ ਮੈਡਲ ਵੀ ਦਿੱਤੇ ਗਏਜਿਸ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਖੇਡਾਂਫਿਟਨੈਸ ਅਤੇ ਇੱਕ ਤੰਦਰੁਸਤ ਜੀਵਨ ਸ਼ੈਲੀ ਅਪਣਾਉਣ ਲਈ ਹੋਰ ਉਤਸ਼ਾਹ ਮਿਲਿਆ।

 

ਇਸ ਸਮਾਗਮ ਦੀਆਂ ਕੁੱਝ ਝਲਕੀਆਂ ਸਾਂਝੀਆਂ ਕਰਦਿਆਂ ਮਨੀਸ਼ ਸਿਸੋਦੀਆ ਨੇ ਐਕਸ ਤੇ ਲਿਖਿਆ: “ਜਲੰਧਰ ਵਿੱਚ ਆਪ ਯੂਥ ਵਿੰਗ ਵੱਲੋਂ ਮੈਰਾਥਨ ਦਾ ਆਯੋਜਨ ਕੀਤਾ ਗਿਆ। ਇਹ ਮੈਰਾਥਨ ਸਿਰਫ਼ ਕੁੱਝ ਕਿਲੋਮੀਟਰ ਦੌੜਨ ਤੱਕ ਸੀਮਤ ਨਹੀਂ ਸੀ। ਇਹ ਨਸ਼ੇਨਿਰਾਸ਼ਾ ਅਤੇ ਹਾਰ ਮੰਨਣ ਦੀ ਸੋਚ ਨੂੰ ਪਿੱਛੇ ਛੱਡ ਕੇ ਅੱਗੇ ਵਧ ਰਹੇ ਪੰਜਾਬ ਦੀ ਆਵਾਜ਼ ਸੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਹੇਠ ਇਹ ਨੌਜਵਾਨ ‘ਉੱਡਤਾ ਪੰਜਾਬ’ ਦੇ ਪੁਰਾਣੇ ਅਕਸ ਨੂੰ ਛੱਡ ਕੇ ਪੰਜਾਬ ਨੂੰ ‘ਖੇਡਤਾ-ਦੌੜਤਾ ਪੰਜਾਬ’ ਵਿੱਚ ਬਦਲ ਰਹੇ ਹਨ।”

 

ਇਕੱਠ ਨੂੰ ਸੰਬੋਧਨ ਕਰਦਿਆਂ ਮਨੀਸ਼ ਸਿਸੋਦੀਆ ਨੇ ਕਿਹਾ ਕਿ ਇਹ ਮੈਰਾਥਨ ਕੁੱਝ ਕਿਲੋਮੀਟਰ ਦੀ ਦੌੜ ਤੋਂ ਕਿਤੇ ਵੱਧ ਸੀ। ਉਨ੍ਹਾਂ ਕਿਹਾ, “ਇਹ ਮੈਰਾਥਨ ਉਸ ਪੰਜਾਬ ਦੀ ਆਵਾਜ਼ ਹੈ ਜੋ ਨਸ਼ਿਆਂਨਿਰਾਸ਼ਾ ਅਤੇ ਹਾਰ ਮੰਨਣ ਦੀ ਮਾਨਸਿਕਤਾ ਨੂੰ ਛੱਡ ਕੇ ਅੱਗੇ ਵਧ ਰਿਹਾ ਹੈ।”

 

ਆਪ’ ਪੰਜਾਬ ਇੰਚਾਰਜ ਨੇ ਕਿਹਾ, “ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਖੇਡਾਂਫਿਟਨੈਸ ਅਤੇ ਸਕਾਰਾਤਮਕ ਕੰਮਾਂ ਨੂੰ ਚੁਣ ਰਹੇ ਹਨ। ਸਵੇਰੇ-ਸਵੇਰੇ ਹਜ਼ਾਰਾਂ ਨੌਜਵਾਨਾਂ ਦੀ ਸ਼ਮੂਲੀਅਤ ਉਨ੍ਹਾਂ ਦੀ ਊਰਜਾਉਤਸ਼ਾਹ ਅਤੇ ਸਹੀ ਦਿਸ਼ਾ ਵਿੱਚ ਵਧਣ ਦੇ ਦ੍ਰਿੜ ਸੰਕਲਪ ਨੂੰ ਦਰਸਾਉਂਦੀ ਹੈ।”

 

ਮਨੀਸ਼ ਸਿਸੋਦੀਆ ਨੇ ਆਪ ਯੂਥ ਵਿੰਗ ਅਤੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ, “ਜੋ ਕਦੇ ਪੰਜਾਬ ਨੂੰ ‘ਉੱਡਤਾ ਪੰਜਾਬ’ ਕਹਿੰਦੇ ਸਨਉਹ ਅੱਜ ਪੰਜਾਬ ਨੂੰ ਦੌੜਦਾਖੇਡਦਾ ਅਤੇ ਅੱਗੇ ਵਧਦਾ ਦੇਖ ਰਹੇ ਹਨ। ਅੱਜ ਇਹ ‘ਦੌੜਤਾ ਪੰਜਾਬ’ ਅਤੇ ‘ਖੇਡਤਾ ਪੰਜਾਬ’ ਹੈ।”

 

ਇਸ ਮੌਕੇ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ ਵਿਭਾਗ ਦੇ ਸਲਾਹਕਾਰ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਬੁਲਾਰੇ ਦੀਪਕ ਬਾਲੀ ਨੇ ਕਿਹਾ ਕਿ “ਯੂਥ ਰਨ ਪੰਜਾਬ 2026″ ਵਰਗੇ ਪ੍ਰੋਗਰਾਮ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਨਕਾਰਾਤਮਕ ਸੋਚ ਤੋਂ ਦੂਰ ਕਰਨ ਅਤੇ ਉਨ੍ਹਾਂ ਨੂੰ ਖੇਡਾਂਤੰਦਰੁਸਤੀ ਅਤੇ ਰਚਨਾਤਮਕ ਗਤੀਵਿਧੀਆਂ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ।

ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਨੌਜਵਾਨਾਂ ਨੂੰ ਖੇਡਾਂ ਵਿੱਚ ਬਿਹਤਰ ਮੌਕੇ ਅਤੇ ਸਹੂਲਤਾਂ ਪ੍ਰਦਾਨ ਕਰਨ ਦੇ ਨਾਲ-ਨਾਲ ਸਿੱਖਿਆ ਅਤੇ ਰੁਜ਼ਗਾਰ ਰਾਹੀਂ ਅੱਗੇ ਵਧਾਉਣ ਲਈ ਲਗਾਤਾਰ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ, “ਅੱਜ ਜਲੰਧਰ ਦੀਆਂ ਸੜਕਾਂ ਤੇ ਹਜ਼ਾਰਾਂ ਨੌਜਵਾਨਾਂ ਦਾ ਉਤਸ਼ਾਹ ਇਹ ਸੰਦੇਸ਼ ਦਿੰਦਾ ਹੈ ਕਿ ਪੰਜਾਬ ਦੇ ਨੌਜਵਾਨ ਨਸ਼ਿਆਂ ਦੀ ਬਜਾਏ ਖੇਡਾਂਮਿਹਨਤਤੰਦਰੁਸਤੀ ਅਤੇ ਸਫਲਤਾ ਨੂੰ ਚੁਣ ਰਹੇ ਹਨ। ਇਹ ਊਰਜਾ ਪੰਜਾਬ ਨੂੰ ਦੁਬਾਰਾ “ਰੰਗਲਾ ਪੰਜਾਬ” ਬਣਾਉਣ ਦੀ ਤਾਕਤ ਬਣੇਗੀ।”

ਇਸ ਮੌਕੇ ਬੋਲਦਿਆਂ ‘ਆਪ’ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਮੈਰਾਥਨ ਵਿੱਚ ਨੌਜਵਾਨਾਂ ਦਾ ਭਾਰੀ ਉਤਸ਼ਾਹ ‘ਰੰਗਲਾ ਪੰਜਾਬ’ ਦੇ ਨਿਰਮਾਣ ਵਿੱਚ ਯੋਗਦਾਨ ਪਾਉਣ ਲਈ ਉਨ੍ਹਾਂ ਦੀ ਵਧ ਰਹੀ ਭਾਵਨਾ ਨੂੰ ਦਰਸਾਉਂਦਾ ਹੈ। ਉਨ੍ਹਾਂ ਅੱਗੇ ਕਿਹਾ, “ਆਪ ਯੂਥ ਵਿੰਗ ਸੂਬੇ ਭਰ ਦੇ ਨੌਜਵਾਨਾਂ ਨੂੰ ਲਾਮਬੰਦ ਕਰਨ ਅਤੇ ਉਨ੍ਹਾਂ ਨੂੰ ਪੋਜ਼ੀਟਿਵ ਗਤੀਵਿਧੀਆਂ ਨਾਲ ਜੋੜਨ ਲਈ ਨਿਰੰਤਰ ਕੰਮ ਕਰ ਰਿਹਾ ਹੈ।”

 

ਪਰਮਿੰਦਰ ਸਿੰਘ ਗੋਲਡੀ ਨੇ ਕਿਹਾ ਕਿ ਮਨੀਸ਼ ਸਿਸੋਦੀਆ ਦੀ ਰਹਿਨੁਮਾਈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਨੌਜਵਾਨਾਂ ਨੂੰ ਸਿੱਖਿਆ ਅਤੇ ਖੇਡਾਂ ਰਾਹੀਂ ਅੱਗੇ ਵਧਣ ਲਈ ਇੱਕ ਨਵੀਂ ਦਿਸ਼ਾ ਅਤੇ ਮੌਕੇ ਦਿੱਤੇ ਜਾ ਰਹੇ ਹਨ। ਉਨ੍ਹਾਂ ਨੇ ਪ੍ਰਧਾਨ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਅਤੇ ਮੀਤ ਪ੍ਰਧਾਨ ਵੀਰ ਦਵਿੰਦਰ ਸਿੰਘ ਸਮੇਤ ਪੂਰੀ ਯੂਥ ਵਿੰਗ ਟੀਮ ਨੂੰ ਇਸ ਸਮਾਗਮ ਦੇ ਸਫਲ ਆਯੋਜਨ ਲਈ ਵਧਾਈ ਦਿੱਤੀ।

 

ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਖੇਡਾਂ ਨੂੰ ਆਪਣੀ ਰੋਜ਼ਾਨਾ ਰੁਟੀਨ ਦਾ ਹਿੱਸਾ ਬਣਾਉਣ। ਉਨ੍ਹਾਂ ਕਿਹਾ, “ਖੇਡਾਂ ਖੇਡਣ ਵਿੱਚ ਬਿਤਾਇਆ ਅੱਧਾ ਜਾਂ ਇੱਕ ਘੰਟਾ ਵੀ ਵੱਡਾ ਬਦਲਾਅ ਲਿਆ ਸਕਦਾ ਹੈ। ਅਸੀਂ ਸਾਰੇ ਮਿਲ ਕੇ ਇੱਕ ਤੰਦਰੁਸਤ ਅਤੇ ਨਸ਼ਾ ਮੁਕਤ ਪੰਜਾਬ ਬਣਾਉਣ ਵਿੱਚ ਆਪਣਾ ਯੋਗਦਾਨ ਪਾ ਸਕਦੇ ਹਾਂ।”

 

ਆਪ’ ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਵੱਲ ਧੱਕਿਆ ਸੀਜਦੋਂ ਕਿ ਮਾਨ ਸਰਕਾਰ ਉਨ੍ਹਾਂ ਨੂੰ ਖੇਡਾਂ ਅਤੇ ਸਿੱਖਿਆ ਵੱਲ ਲਿਆਉਣ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ, “ਸਵੇਰੇ-ਸਵੇਰੇ ਜਲੰਧਰ ਵਿੱਚ ਨੌਜਵਾਨਾਂ ਦਾ ਵਿਸ਼ਾਲ ਇਕੱਠ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਇੱਕ ਵਾਰ ਫਿਰ ‘ਰੰਗਲਾ ਪੰਜਾਬ’ ਬਣਨ ਵੱਲ ਵਧ ਰਿਹਾ ਹੈ।”