Become a member

Get the best offers and updates relating to Liberty Case News.

― Advertisement ―

spot_img
spot_img
HomeBig Newsਕੇਂਦਰ ਦੀਆਂ ਤਮਾਮ ਰੁਕਾਵਟਾਂ ਅਤੇ ਬੀਜੇਪੀ ਲੀਡਰਾਂ ਦੀ ਬਿਜਲੀ-ਸਿਆਸਤ ਦੇ ਬਾਵਜੂਦ ਮਾਨ...

ਕੇਂਦਰ ਦੀਆਂ ਤਮਾਮ ਰੁਕਾਵਟਾਂ ਅਤੇ ਬੀਜੇਪੀ ਲੀਡਰਾਂ ਦੀ ਬਿਜਲੀ-ਸਿਆਸਤ ਦੇ ਬਾਵਜੂਦ ਮਾਨ ਸਰਕਾਰ ਨੇ ਪੰਜਾਬ ਨੂੰ ਬਿਜਲੀ ਸੰਕਟ ਤੋਂ ਕੱਢਿਆ ਬਾਹਰ: ਕੁਲਦੀਪ ਧਾਲੀਵਾਲ

  • ਪੂਰੇ ਪੰਜਾਬ ਵਿੱਚ ਹੁਣ ਬਿਜਲੀ ਦੀ ਨਿਰੰਤਰ ਸਪਲਾਈ ਜਾਰੀ, ਸਾਰੇ 10 ਥਰਮਲ ਯੂਨਿਟ ਚਾਲੂ, ਪਛਵਾੜਾ ਕੋਲ ਮਾਈਨ ਤੋਂ ਕੋਲੇ ਦੀ ਕੋਈ ਕਮੀ ਨਹੀਂ: ਕੁਲਦੀਪ ਧਾਲੀਵਾਲ
  • ਕੇਂਦਰੀ ਪੂਲ ਤੋਂ ਪੰਜਾਬ ਦਾ ਬਣਦਾ 1051 ਮੈਗਾਵਾਟ ਦਾ ਹਿੱਸਾ ਰੋਕ ਕੇ ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਅਤੇ ਇੰਡਸਟਰੀ ਨੂੰ ਬਰਬਾਦ ਕਰਨ ਦੀ ਰਚੀ ਸਾਜ਼ਿਸ਼: ਕੁਲਦੀਪ ਧਾਲੀਵਾਲ
  • ਧਾਲੀਵਾਲ ਨੇ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਤੇ ਕੀਤਾ ਹਮਲਾ,ਕਿਹਾ- ਗੂੰਗੇ-ਬੋਲੇ ਬਣ ਕੇ ਬੈਠਣ ਦੀ ਬਜਾਏ ਮੋਦੀ ਸਰਕਾਰ ਕੋਲੋਂ ਪੰਜਾਬ ਦੇ ਹੱਕ ਦੀ ਬਿਜਲੀ ਅਤੇ ਰੁਕੇ ਫੰਡ ਦਿਵਾਓ: ਕੁਲਦੀਪ ਧਾਲੀਵਾਲ 

ਚੰਡੀਗੜ੍ਹ 13 ਸਤੰਬਰ – ਆਮ ਆਦਮੀ ਪਾਰਟੀ  ਆਪ ਪੰਜਾਬ ਦੇ ਮੁਖ ਬੁਲਾਰੇ ਅਤੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਿਛਲੇ 4-5 ਦਿਨਾਂ ਦਰਮਿਆਨ ਪੰਜਾਬ ਨੂੰ ਜਿਸ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪਿਆ, ਉਹ ਕੇਂਦਰ ਸਰਕਾਰ ਦੇ ਨਕਾਰਾਤਮਕ ਰਵੱਈਏ ਅਤੇ ਸੂਬੇ ਦਾ ਹੱਕ ਮਾਰਨ ਦੀ ਨੀਤੀ ਦਾ ਨਤੀਜਾ ਸੀ। ਹਾਲਾਂਕਿ, ਮੁੱਖ ਮੰਤਰੀ ਭਗਵੰਤ ਮਾਨ ਅਤੇ ਪਾਵਰਕੌਮ ਅਧਿਕਾਰੀਆਂ ਦੀ ਦਿਨ-ਰਾਤ ਦੀ ਮਿਹਨਤ ਸਦਕਾ ਪੰਜਾਬ ਹੁਣ ਇਸ ਸੰਕਟ ਵਿੱਚੋਂ ਪੂਰੀ ਤਰ੍ਹਾਂ ਬਾਹਰ ਨਿਕਲ ਆਇਆ ਹੈ।

ਐਤਵਾਰ ਨੂੰ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕਰਦਿਆਂ ਧਾਲੀਵਾਲ ਨੇ ਕਿਹਾ ਕਿ ਤਲਵੰਡੀ ਸਾਬੋ ਅਤੇ ਨਾਭਾ ਦੇ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਯੂਨਿਟਾਂ ਵਿੱਚ ਆਈ ਤਕਨੀਕੀ ਖਰਾਬੀ ਕਾਰਨ ਸਮੱਸਿਆ ਆਈ ਸੀ, ਜਿਸ ਨੂੰ ਹੁਣ ਪੂਰੀ ਤਰ੍ਹਾਂ ਠੀਕ ਕਰ ਲਿਆ ਗਿਆ ਹੈ। ਐਤਵਾਰ ਸਵੇਰੇ 6 ਵਜੇ ਤੋਂ ਪੂਰੇ ਪੰਜਾਬ ਵਿੱਚ ਖੇਤੀਬਾੜੀ, ਇੰਡਸਟਰੀ ਅਤੇ ਘਰੇਲੂ ਖਪਤਕਾਰਾਂ ਨੂੰ ਬਿਨਾ ਕਿਸੇ ਕੱਟ ਤੋਂ ਨਿਰੰਤਰ ਬਿਜਲੀ ਦਿੱਤੀ ਜਾ ਰਹੀ ਹੈ। ਪੰਜਾਬ ਦਾ ਆਪਣਾ ਅੰਦਰੂਨੀ ਉਤਪਾਦਨ 5300-5400 ਮੈਗਾਵਾਟ ਤੱਕ ਪਹੁੰਚ ਗਿਆ ਹੈ ਅਤੇ ਸੂਬੇ ਦੇ ਸਾਰੇ 10 ਥਰਮਲ ਯੂਨਿਟ ਸੁਚਾਰੂ ਢੰਗ ਨਾਲ ਕੰਮ ਕਰ ਰਹੇ ਹਨ। 15,700 ਮੈਗਾਵਾਟ ਦੀ ਕੁੱਲ ਮੰਗ ਨੂੰ ਸਫ਼ਲਤਾਪੂਰਵਕ ਪੂਰਾ ਕੀਤਾ ਜਾ ਰਹਾ ਹੈ।

ਕੇਂਦਰ ਸਰਕਾਰ ਦੀ ਨੀਅਤ ਤੇ ਸਵਾਲ ਚੁੱਕਦਿਆਂ ਆਪ ਆਗੂ ਨੇ ਕਿਹਾ ਕਿ ਜਦੋਂ ਕਿਸੇ ਵੀ ਰਾਜ ਤੇ ਕੋਈ ਤਕਨੀਕੀ ਸੰਕਟ ਆਉਂਦਾ ਹੈ, ਤਾਂ ਕੇਂਦਰ ਦਾ ਫਰਜ਼ ਬਣਦਾ ਹੈ ਕਿ ਉਹ ਉਸ ਦੀ ਬਾਂਹ ਫੜੇ। ਅਜਿਹੇ ਔਖੇ ਸਮੇਂ ਵਿੱਚ ਕੇਂਦਰ ਸਰਕਾਰ ਨੇ ਪੰਜਾਬ ਦੀ ਬਾਂਹ ਛੱਡ ਦਿੱਤੀ। ਕੇਂਦਰੀ ਪੂਲ ਤੋਂ ਪੰਜਾਬ ਨੂੰ ਮਿਲਣ ਵਾਲੀ 1051 ਮੈਗਾਵਾਟ ਬਿਜਲੀ ਬੰਦ ਕਰ ਦਿੱਤੀ ਗਈ। ਪੰਜਾਬ ਦੇ ਬਿਜਲੀ ਮੰਤਰੀ ਅਤੇ ਅਧਿਕਾਰੀਆਂ ਵੱਲੋਂ ਵਾਰ-ਵਾਰ ਕੇਂਦਰ ਨਾਲ ਰਾਬਤਾ ਕਾਇਮ ਕਰਨ ਅਤੇ ਚਿੱਠੀਆਂ ਲਿਖਣ ਦੇ ਬਾਵਜੂਦ ਕੇਂਦਰ ਨੇ ਕੋਈ ਮਦਦ ਨਹੀਂ ਕੀਤੀ।

ਪੰਜਾਬ ਦੇ ਬੀਜੇਪੀ ਲੀਡਰਾਂ ਨੂੰ ਕਰੜੇ ਹੱਥੀਂ ਲੈਂਦਿਆਂ ਕੁਲਦੀਪ ਧਾਲੀਵਾਲ ਨੇ ਕਿਹਾ ਕਿ ਇਹ ਲੀਡਰ ਸਿਰਫ਼ ਸਿਆਸੀ ਰੋਟੀਆਂ ਸੇਕਣ ਅਤੇ ਲਾਸ਼ਾਂ ਤੇ ਰਾਜਨੀਤੀਕਰਨ ਤੱਕ ਸੀਮਤ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੀ ਬੀਜੇਪੀ ਲੀਡਰਸ਼ਿਪ ਕਿਸ ਮੂੰਹ ਨਾਲ ਲੋਕਾਂ ਵਿੱਚ ਵੋਟਾਂ ਮੰਗਣ ਜਾਵੇਗੀ? ਜਿਹੜੇ ਲੀਡਰ ਪੰਜਾਬ ਦੀ ਧਰਤੀ ਦਾ ਅੰਨ ਖਾਂਦੇ ਹਨ, ਇੱਥੋਂ ਦਾ ਪਾਣੀ ਪੀਂਦੇ ਹਨ, ਉਹ ਕੇਂਦਰ ਅੱਗੇ ਗੂੰਗੇ-ਬੋਲੇ ਬਣ ਕੇ ਬੈਠੇ ਹਨ। ਜੇਕਰ ਉਨ੍ਹਾਂ ਵਿੱਚ ਥੋੜ੍ਹੀ ਵੀ ਗੈਰਤ ਹੈ ਤਾਂ ਉਹ ਮੋਦੀ ਸਰਕਾਰ ਕੋਲ ਆਵਾਜ਼ ਬੁਲੰਦ ਕਰਨ ਅਤੇ ਪੰਜਾਬ ਦੇ ਰੋਕੇ ਗਏ ਆਰਡੀਐਫ ਅਤੇ ਲਿੰਕ ਰੋਡਜ਼ ਦੇ ਫੰਡਾਂ ਦੇ ਨਾਲ-ਨਾਲ ਬਿਜਲੀ ਦਾ ਬਣਦਾ ਹਿੱਸਾ ਦਿਵਾਉਣ।

ਪੰਜਾਬ ਦੇ ਨਿਵਾਸੀਆਂ, ਕਿਸਾਨ ਭਰਾਵਾਂ ਅਤੇ ਉਦਯੋਗਪਤੀਆਂ ਨੂੰ ਭਰੋਸਾ ਦਿਵਾਉਂਦਿਆਂ ਧਾਲੀਵਾਲ ਨੇ ਕਿਹਾ ਕਿ ਘਬਰਾਉਣ ਦੀ ਬਿਲਕੁਲ ਲੋੜ ਨਹੀਂ ਹੈ। ਸੂਬੇ ਕੋਲ ਆਪਣੀ ਪਛਵਾੜਾ ਕੋਲ ਮਾਈਨਤੋਂ ਕੋਲੇ ਦੀ ਨਿਰੰਤਰ ਸਪਲਾਈ ਆ ਰਹੀ ਹੈ। ਰੋਪੜ ਪਲਾਂਟ ਕੋਲ 30 ਦਿਨ, ਲਹਿਰਾ ਮੁਹੱਬਤ ਕੋਲ 11 ਦਿਨ, ਗੋਇੰਦਵਾਲ ਸਾਹਿਬ ਕੋਲ 16 ਦਿਨ, ਨਾਭਾ ਕੋਲ 8 ਦਿਨ ਅਤੇ ਤਲਵੰਡੀ ਸਾਬੋ ਕੋਲ 4 ਦਿਨ ਦਾ ਕੋਲਾ ਉਪਲਬਧ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਹਰ ਪਰਿਸਥਿਤੀ ਵਿੱਚ ਆਪਣੇ ਕਿਸਾਨਾਂ ਅਤੇ ਇੰਡਸਟਰੀ ਦੇ ਨਾਲ ਚਟਾਨ ਵਾਂਗ ਖੜ੍ਹੀ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਬਿਜਲੀ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ।