ਜਲੰਧਰ– ਜਲੰਧਰ ‘ਚ ਲੁੱਟਾਂ-ਖੋਹਾਂ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬੀਤੇ ਦਿਨ ਵੀ ਨੰਦਨਪੁਰ ਰੋਡ ’ਤੇ ਨਸ਼ੇੜੀਆਂ ਨੇ ਤੇਜ਼ਧਾਰ ਹਥਿਆਰ ਦਿਖਾ ਕੇ ਈ-ਰਿਕਸ਼ਾ ਅਤੇ ਵੈਲਡਿੰਗ ਸੈੱਟ ਲੁੱਟ ਲਿਆ। ਜਦੋਂ ਪੀੜਤ ਸੀ.ਸੀ.ਟੀ.ਵੀ. ਕੈਮਰਿਆਂ ਦੀ ਪੜਤਾਲ ਕਰ ਰਿਹਾ ਸੀ ਤਾਂ ਉਸ ਨੇ ਦੇਖਿਆ ਕਿ ਮੁਲਜ਼ਮ ਵੈਲਡਿੰਗ ਸੈੱਟ ਵੇਚ ਕੇ ਈ-ਰਿਕਸ਼ਾ ’ਤੇ ਵਾਪਸ ਆ ਗਏ। ਪੀੜਤ ਨੇ ਲਾਈਵ ਫੁਟੇਜ ’ਚ ਲੁਟੇਰਿਆਂ ਨੂੰ ਦੇਖ ਕੇ ਪਛਾਣ ਲਿਆ ਅਤੇ ਜਿਉਂ ਹੀ ਰੌਲਾ ਪਾਇਆ ਤਾਂ ਮੁਲਜ਼ਮ ਪੀੜਤ ਦਾ ਈ-ਰਿਕਸ਼ਾ ਉਥੇ ਛੱਡ ਕੇ ਭੱਜ ਗਏ, ਜਿਨ੍ਹਾਂ ਵਿਚੋਂ ਇਕ ਨੂੰ ਕਾਬੂ ਕਰ ਲਿਆ ਗਿਆ।
ਜਾਣਕਾਰੀ ਦਿੰਦਿਆਂ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਮੰਡੀ ਰੋਡ ਨਜ਼ਦੀਕ ਰੇਲਵੇ ਸਟੇਸ਼ਨ ’ਤੇ ਫਲੈਕਸ ਬੋਰਡ ਦੀ ਦੁਕਾਨ ਹੈ। ਬੀਤੇ ਦਿਨੀਂ ਤੇਜ਼ ਹਵਾਵਾਂ ਚੱਲਣ ਕਾਰਨ ਉਨ੍ਹਾਂ ਦੇ ਘਰ ਲੱਗੀਆਂ ਲੋਹੇ ਦੀਆਂ ਚਾਦਰਾਂ ਹਿੱਲ ਗਈਆਂ ਸਨ, ਜਿਨ੍ਹਾਂ ਨੂੰ ਰਿਪੇਅਰ ਕਰਨ ਲਈ ਉਨ੍ਹਾਂ ਦੀ ਦੁਕਾਨ ਨੇੜੇ ਹੀ ਕੰਮ ਕਰਨ ਵਾਲੇ ਅਭੈ ਅਤੇ ਸੁਰਜੀਤ ਨੂੰ ਦੁਪਹਿਰ 1 ਵਜੇ ਵੈਲਡਿੰਗ ਸੈੱਟ ਸਮੇਤ ਘਰ ਭੇਜਿਆ ਸੀ।