Tuesday, December 31, 2024

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਫ਼ਿਰੋਜ਼ਪੁਰ ’ਚ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ, ਰੇਲ ਗੱਡੀ ਚ ਬੰਬ ਹੋਣ ਦੀ...

ਫ਼ਿਰੋਜ਼ਪੁਰ ’ਚ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ, ਰੇਲ ਗੱਡੀ ਚ ਬੰਬ ਹੋਣ ਦੀ ਮਿਲੀ ਸੂਚਨਾ

 

ਫ਼ਿਰੋਜ਼ਪੁਰ ‘ਚ ਪ੍ਰਸ਼ਾਸਨ ਨੂੰ ਉਦੋਂ ਹੱਥਾਂ ਪੈਰਾਂ ਦੀ ਪੈ ਗਈ ਜਦੋਂ ਇੱਕ ਰੇਲ ਗੱਡੀ ’ਚ ਬੰਬ ਹੋਣ ਦੀ ਸੂਚਨਾ ਮਿਲੀ। ਬੰਬ ਹੋਣ ਦੀ ਸੂਚਨਾ ਮੰਗਲਵਾਰ ਸਵੇਰੇ ਮਿਲੀ। ਇਸ ਤੋਂ ਬਾਅਦ ਜੰਮੂ ਤਵੀ ਤੋਂ ਅਹਿਮਦਾਬਾਦ ਜਾ ਰਹੀ ਐਕਸਪ੍ਰੈੱਸ ਟ੍ਰੇਨ ਨੂੰ ਰੋਕ ਦਿੱਤਾ ਗਿਆ ਹੈ। ਰੇਲਵੇ ਅਤੇ ਪੁਲਿਸ ਅਧਿਕਾਰੀ ਤੁਰੰਤ ਮੌਕੇ ਪਹੁੰਚੇ, ਜਿੰਨ੍ਹਾਂ ਵੱਲੋਂ ਕਾਸੂ ਬੇਗੂ ਰੇਲਵੇ ਸਟੇਸ਼ਨ ‘ਤੇ ਰੇਲ ਗੱਡੀ ਦੀ ਚੰਗੀ ਤਰ੍ਹਾਂ ਤਲਾਸ਼ੀ ਲਈ ਗਈ। ਇਸ ਦੌਰਾਨ ਟ੍ਰੇਨ ‘ਚ ਸਵਾਰ ਸਾਰੇ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ।

ਫ਼ਿਰੋਜ਼ਪੁਰ ਰੇਲਵੇ ਡਵੀਜ਼ਨ ਵੱਲੋਂ ਜਾਰੀ ਬਿਆਨ ਅਨੁਸਾਰ ਜੰਮੂ ਤਵੀ ਭਗਤ ਕੀ ਕੋਠੀ ਐਕਸਪ੍ਰੈਸ (ਟਰੇਨ ਨੰਬਰ 19226) ਵਿੱਚ ਸੁਰੱਖਿਆ ਸਬੰਧੀ ਸੂਚਨਾ ਮਿਲੀ ਸੀ। ਇਸ ਦੌਰਾਨ ਰੇਲ ਗੱਡੀ ਫ਼ਿਰੋਜ਼ਪੁਰ ਰੇਲਵੇ ਸਟੇਸ਼ਨ ਤੋਂ ਫ਼ਿਰੋਜ਼ਪੁਰ-ਬਠਿੰਡਾ ਸੈਕਸ਼ਨ ‘ਤੇ ਫ਼ਰੀਦਕੋਟ ਰੇਲਵੇ ਸਟੇਸ਼ਨ ਵੱਲ ਰਵਾਨਾ ਹੋਈ ਸੀ। ਜਿਸ ਤੋਂ ਬਾਅਦ ਸਵੇਰੇ 7.42 ਵਜੇ ਰੇਲਗੱਡੀ ਨੂੰ ਕਾਸੂ ਬੇਗੂ ਰੇਲਵੇ ਸਟੇਸ਼ਨ ‘ਤੇ ਰੋਕ ਦਿੱਤਾ ਗਿਆ।

ਸੂਚਨਾ ਮਿਲਦੇ ਹੀ ਤੁਰੰਤ ਰੇਲਵੇ ਸਟੇਸ਼ਨ ਦੇ ਬਾਹਰ ਐਂਬੂਲੈਂਸ ਅਤੇ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤਾਇਨਾਤ ਕਰ ਦਿੱਤੀਆਂ ਗਈਆਂ। ਫ਼ਿਰੋਜ਼ਪੁਰ ਕੈਂਟ ਰੇਲਵੇ ਸਟੇਸ਼ਨ ‘ਤੇ ਹੈਲਪ ਡੈਸਕ ਸਥਾਪਿਤ ਕੀਤਾ ਗਿਆ। ਹਾਲਾਂਕਿ ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਬੰਬ ਦੀ ਸੂਚਨਾ ਮਹਿਜ਼ ਅਫਵਾਹ ਸੀ। ਚੈਕਿੰਗ ਪੂਰੀ ਕਰ ਲਈ ਗਈ ਹੈ, ਟ੍ਰੇਨ ‘ਚੋਂ ਕੋਈ ਵੀ ਅਜਿਹੀ ਸ਼ੱਕ ਚੀਜ਼ ਬਰਾਮਦ ਨਹੀਂ ਹੋਈ।

ਇਸ ਦੇ ਨਾਲ ਹੀ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਕਾਸੂ ਬੇਗੂ ਰੇਲਵੇ ਸਟੇਸ਼ਨ ‘ਤੇ ਯਾਤਰੀਆਂ ਲਈ ਖਾਣ-ਪੀਣ ਦੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਰੇਲਵੇ ਅਧਿਕਾਰੀਆਂ ਨੇ ਗੁਰਦੁਆਰਾ ਜਾਮੁਨੀ ਸਾਹਿਬ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਯਾਤਰੀਆਂ ਲਈ ਪਾਣੀ, ਚਾਹ, ਬਿਸਕੁਟ ਅਤੇ ਬੱਚਿਆਂ ਲਈ ਦੁੱਧ ਦਾ ਪ੍ਰਬੰਧ ਕੀਤਾ। ਇਸ ਤੋਂ ਬਾਅਦ ਭੋਜਨ ਦਾ ਵੀ ਪ੍ਰਬੰਧ ਕੀਤਾ ਗਿਆ।