ਬਰਨਾਲਾ ਦੇ ਸੰਧੂ ਪੱਤੀ ਇਲਾਕੇ ਤੋਂ ਉਸ ਮੰਦਭਾਗੀ ਖ਼ਬਰ ਆਈ ਜਦੋਂ ਸ਼ਹਿਰ ਦੇ 24 ਸਾਲਾਂ ਫ਼ੌਜੀ ਜਵਾਨ ਦੀ ਡਿਊਟੀ ਦੌਰਾਨ ਮੌਤ ਹੋ ਗਈ। ਸਿਮਰਨਦੀਪ ਸਿੰਘ ਜੋ ਕਿ 2018 ਵਿੱਚ ਫੌਜ ਵਿੱਚ ਸਿਪਾਹੀ ਵਜੋਂ ਭਰਤੀ ਹੋਇਆ ਸੀ ਅਤੇ ਬੀਤੀ ਰਾਤ ਡਿਊਟੀ ਦੌਰਾਨ ਉਸ ਦੀ ਸੱਪ ਦੇ ਡੱਸਣ ਕਾਰਨ ਮੌਤ ਹੋਈ। ਮ੍ਰਿਤਕ ਫੌਜੀ ਜਵਾਨ ਜੰਮੂ-ਕਸ਼ਮੀਰ ਦੇ ਨੌਸ਼ਹਿਰਾ ਗੜ੍ਹੀ ਵਿੱਚ ਤਾਇਨਾਤ ਸੀ ਅਤੇ ਆਪਣੇ ਕੋਰਸ ਦੇ ਸਿਲਸਿਲੇ ਵਿੱਚ ਕੁਝ ਦਿਨਾਂ ਲਈ ਅੰਬਾਲਾ ਆਇਆ ਹੋਇਆ ਸੀ।
ਜਾਣਕਾਰੀ ਦਿੰਦਿਆਂ ਮ੍ਰਿਤਕ ਫ਼ੌਜੀ ਜਵਾਨ ਦੇ ਪਿਤਾ ਦਲਜੀਤ ਸਿੰਘ ਨੇ ਦੱਸਿਆ ਕਿ ਕਿ ਉਹਨਾਂ ਦਾ ਪੁੱਤਰ 2018 ਵਿੱਚ ਫ਼ੌਜ ਵਿੱਚ ਭਰਤੀ ਹੋਇਆ ਸੀ, ਜੋ ਕਿ ਰਾਜੌਰੀ ਸੈਕਟਰ ’ਚ ਸੇਵਾਵਾਂ ਦੇ ਰਿਹਾ ਸੀ। ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਪੜ੍ਹਾਈ ਦੇ ਸਿਲਸਿਲੇ ’ਚ ਅੰਬਾਲਾ ਗਿਆ ਹੋਇਆ ਸੀ, ਜਿੱਥੇ ਬੀਤੀ ਰਾਤ ਸਮੇਂ ਉਹ ਆਪਣੀ ਪੜ੍ਹਾਈ ਕਰਕੇ ਸੌਂ ਗਿਆ ਤੇ ਇਸ ਦੌਰਾਨ ਖ਼ਤਰਨਾਕ ਸੱਪ ਨੇ ਉਸਨੂੰ ਡਸ ਲਿਆ। ਇਸ ਤੋਂ ਬਾਅਦ ਫ਼ੌਜ ਦੀ ਗੱਡੀ ਮੰਗਵਾ ਕੇ ਨੌਜਵਾਨ ਨੂੰ ਤੁਰੰਤ ਫ਼ੌਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਅਤੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਇਸ ਦੇ ਨਾਲ ਹੀ ਪਰਿਵਾਰਕ ਮੈਂਬਰਾਂ ਨੇ ਮੰਗ ਕੀਤੀ ਕਿ ਸਿਮਰਨਦੀਪ ਸਿੰਘ ਦੀ ਮੌਤ ਡਿਊਟੀ ਦੌਰਾਨ ਹੋਈ ਹੈ, ਇਸ ਕਰਕੇ ਉਸਨੂੰ ਸ਼ਹੀਦ ਦਾ ਦਰਜਾ ਦੇ ਕੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ।