Saturday, January 11, 2025

Become a member

Get the best offers and updates relating to Liberty Case News.

― Advertisement ―

spot_img
spot_img
HomeDuniyaਰੂਸ ਵਿਰੁੱਧ ਜੰਗ ’ਚ ਸਮਰੱਥਨ ਲਈ ਅਫ਼ਰੀਕਾ ਪਹੁੰਚੇ ਯੂਕ੍ਰੇਨ ਦੇ ਵਿਦੇਸ਼ ਮੰਤਰੀ...

ਰੂਸ ਵਿਰੁੱਧ ਜੰਗ ’ਚ ਸਮਰੱਥਨ ਲਈ ਅਫ਼ਰੀਕਾ ਪਹੁੰਚੇ ਯੂਕ੍ਰੇਨ ਦੇ ਵਿਦੇਸ਼ ਮੰਤਰੀ ਦਿਮਿਤਰੋ ਕੁਲੇਬੇ

 

ਜੰਗ ਵਿੱਚ ਰੂਸ ਦੇ ਵਿਰੁੱਧ ਸਮਰਥੱਨ ਪ੍ਰਾਪਤ ਕਰਨ ਲਈ ਯੂਕ੍ਰੇਨ ਵਿਦੇਸ਼ਾਂ ਦਾ ਦੌਰੇ ਕਰ ਰਿਹਾ ਹੈ। ਇਸ ਵਿਚਾਲੇ ਯੂਕਰੇਨ ਦੇ ਵਿਦੇਸ਼ ਮੰਤਰੀ ਦਮਿਤਰੋ ਕੁਲੇਬਾ ਤਿੰਨ ਦਿਨਾਂ ਲਈ ਅਫਰੀਕੀ ਦੇਸ਼ਾਂ ਦੇ ਦੌਰੇ ਤੇ ਰਵਾਨਾ ਹੋਏ। ਇਸ ਸੰਬੰਧੀ ਯੂਕ੍ਰੇਨ ਦੇ ਮੰਤਰਾਲੇ ਵੱਲੋਂ ਜਾਣਕਾਰੀ ਦਿੱਤੀ ਗਈ। ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਕੁਲੇਬਾ, ਪਿਛਲੇ ਦੋ ਸਾਲਾਂ ਵਿੱਚ ਅਫਰੀਕਾ ਦੀ ਆਪਣੀ ਚੌਥੀ ਕੂਟਨੀਤਕ ਯਾਤਰਾ ‘ਤੇ, 4 ਤੋਂ 8 ਅਗਸਤ ਤੱਕ ਮਾਲਾਵੀ, ਜ਼ੈਂਬੀਆ ਅਤੇ ਮਾਰੀਸ਼ਸ ਦਾ ਦੌਰਾ ਕਰਨਗੇ।

ਬਿਆਨ ਵਿਚ ਕਿਹਾ ਗਿਆ ਹੈ, “ਸਾਰੀਆਂ ਮੀਟਿੰਗਾਂ ਆਪਸੀ ਸਨਮਾਨ ਅਤੇ ਹਿੱਤਾਂ ਦੇ ਆਧਾਰ ‘ਤੇ ਦੁਵੱਲੇ ਸਬੰਧਾਂ ਦੇ ਵਿਕਾਸ ‘ਤੇ ਕੇਂਦਰਿਤ ਹੋਣਗੀਆਂ। ਮੁੱਖ ਵਿਸ਼ਿਆਂ ਵਿਚ ਯੂਕਰੇਨ ਅਤੇ ਦੁਨੀਆ ਲਈ ਇਕ ਨਿਆਂਪੂਰਨ ਸ਼ਾਂਤੀ ਬਹਾਲ ਕਰਨ ਲਈ ਵਿਸ਼ਵਵਿਆਪੀ ਯਤਨਾਂ ਵਿਚ ਅਫਰੀਕੀ ਰਾਜਾਂ ਦੀ ਭਾਗੀਦਾਰੀ ਸ਼ਾਮਲ ਹੋਵੇਗੀ। ਇਸ ਦੇ ਨਾਲ ਹੀ ਮੰਤਰਾਲੇ ਨੇ ਕਿਹਾ ਕਿ ਕੁਲੇਬਾ ਆਪਣੀ ਯਾਤਰਾ ਦੌਰਾਨ ਖੇਤਰ ਨੂੰ ਯੂਕਰੇਨੀ ਅਨਾਜ ਦੀ ਸਪਲਾਈ ਅਤੇ ਯੂਕਰੇਨ ਦੇ ਪੁਨਰ ਨਿਰਮਾਣ ਵਿੱਚ ਅਫਰੀਕੀ ਕੰਪਨੀਆਂ ਦੀ ਭਾਗੀਦਾਰੀ ਬਾਰੇ ਵੀ ਚਰਚਾ ਕਰਨਗੇ।