ਭਾਰਤ ਦੇ ਗੁਆਂਢੀ ਦੇਸ਼ ਬੰਗਲਾਦੇਸ਼ ’ਚ ਰਾਖਵੇਂਕਰਨ ਨੂੰ ਲੈ ਕੇ ਹੋਈਆਂ ਵਿਰੋਧੀ ਹਿੰਸਕ ਘਟਨਾਵਾਂ ਤੋਂ ਬਾਅਦ ਪ੍ਰਧਾਨ ਮੰਤਰੀ ਸ਼ੇਖ਼ ਹਸੀਨਾ ਨੂੰ ਅਸਤੀਫ਼ਾ ਦੇਣਾ ਪਿਆ ਅਤੇ ਮਜਬੂਰਨ ਆਪਣਾ ਦੇਸ਼ ਛੱਡ ਕੇ ਭੱਜਣਾ ਪਿਆ। ਇਸ ਤੋਂ ਬਾਅਦ ਸ਼ੇਖ਼ ਹਸੀਨਾ ਨੇ ਆਪਣੀ ਭੈਣ ਸ਼ੇਖ਼ ਰੇਹਾਨਾ ਸਮੇਤ ਭਾਰਤ ਵਿੱਚ ਹੀ ਪਨਾਹ ਲਈ ਹੋਈ ਹੈ। ਇਸ ਵਿਚਾਲੇ ਬੰਗਲਾਦੇਸ਼ ਨੇ ਭਾਰਤ ਨੂੰ ਸ਼ੇਖ ਹਸੀਨਾ ਨੂੰ ਗ੍ਰਿਫਤਾਰ ਕਰਨ ਅਤੇ ਉਸ ਨੂੰ ਬੰਗਲਾਦੇਸ਼ ਵਾਪਸ ਭੇਜਣ ਦੀ ਅਪੀਲ ਕੀਤੀ ਹੈ।
ਇਸ ਸੰਬੰਧੀ ਬਿਆਨ ਜਾਰੀ ਕਰਦਿਆਂ ਸੁਪਰੀਮ ਕੌਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਮਹਿਬੂਬ ਉਦੀਨ ਖੋਕਾਨ ਨੇ ਕਿਹਾ ਕਿ ਅਸੀਂ ਭਾਰਤ ਨਾਲ ਚੰਗੇ ਸਬੰਧ ਬਣਾਏ ਰੱਖਣਾ ਚਾਹੁੰਦੇ ਹਾਂ। ਇਸ ਲਈ ਕਿਰਪਾ ਕਰਕੇ ਦੇਸ਼ ਛੱਡ ਕੇ ਭੱਜ ਚੁੱਕੀ ਸ਼ੇਖ ਹਸੀਨਾ ਅਤੇ ਉਸਦੀ ਭੈਣ ਸ਼ੇਖ ਰੇਹਾਨਾ ਨੂੰ ਗ੍ਰਿਫਤਾਰ ਕਰਕੇ ਬੰਗਲਾਦੇਸ਼ ਵਾਪਸ ਭੇਜਿਆ ਜਾਵੇ। ਸ਼ੇਖ ਹਸੀਨਾ ਨੇ ਬੰਗਲਾਦੇਸ਼ ਵਿੱਚ ਕਈ ਲੋਕਾਂ ਨੂੰ ਮਾਰਿਆ ਹੈ।
ਹਾਲਾਂਕਿ ਹੁਣ ਭਾਰਤ ਇਸ ਬਾਰੇ ਕੀ ਰੁਖ਼ ਅਪਣਾਉਂਦਾ ਹੈ, ਇਸ ’ਤੇ ਸਮਾਂ ਹੀ ਦੱਸੇਗਾ। ਪਰ ਸਪੱਸ਼ਟ ਲੱਗ ਰਿਹਾ ਹੈ ਕਿ ਭਾਰਤ ਅਜਿਹਾ ਨਹੀਂ ਕਰੇਗਾ, ਕਿਉਂਕਿ ਭਾਰਤ ਸ਼ੁਰੂ ਤੋਂ ਹੀ ਹਰ ਮਾਮਲੇ ’ਚ ਸ਼ੇਖ਼ ਹਸੀਨਾ ਦੀ ਮਦਦ ਕਰਦਾ ਆ ਰਿਹਾ ਹੈ।