ਦੇਸ਼ ਦੇ ਮੁੱਖ ਚੋਣ ਕਮਿਸ਼ਨਰ ਨੇ ਦੋ ਸੂਬਿਆਂ ਲਈ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿਤਾ ਐ। ਦਿੱਲੀ ਦੇ ਵਿਗਿਆਨ ਭਵਨ ਵਿਖੇ ਕੀਤੀ ਗਈ ਪ੍ਰੈਸ ਕਾਨਫਰੰਸ ਵਿਚ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਜੰਮੂ-ਕਸ਼ਮੀਰ ਦੀਆਂ 90 ਅਤੇ ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਚੋਣ ਤਾਰੀਖਾਂ ਦਾ ਐਲਾਨ ਕੀਤਾ।
ਚੋਣ ਕਮਿਸ਼ਨ ਨੇ ਐਲਾਨ ਕਰਦਿਆਂ ਕਿਹਾ ਕਿ ਜੰਮੂ-ਕਸ਼ਮੀਰ ਵਿੱਚ 3 ਗੇੜਾਂ ਵਿੱਚ ਚੋਣਾਂ ਕਰਵਾਈਆਂ ਜਾਣਗੀਆਂ। ਜੰਮੂ ਕਸ਼ਮੀਰ ਵਿੱਚ 18 ਸਤੰਬਰ, 25 ਸਤੰਬਰ ਤੇ 1 ਅਕਤੂਬਰ ਨੂੰ ਚੋਣਾਂ ਪੈਣਗੀਆਂ। ਉੱਥੇ ਹੀ ਹਰਿਆਣਾਂ ਵਿੱਚ 1 ਅਕਤੂਬਰ ਨੂੰ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣਗੀਆਂ। ਜਿਨ੍ਹਾਂ ਦੇ ਨਤੀਜੇ 4 ਅਕਤੂਬਰ ਨੂੰ ਐਲਾਨੇ ਜਾਣਗੇ।
ਜੰਮੂ- ਕਸ਼ਮੀਰ ਵਿੱਚ ਹੁਣ ਵਿਧਾਨ ਸਭਾ ਸੀਟਾਂ ਦੀ ਗਿਣਤੀ ਵੱਧ ਕੇ 90 ਹੋ ਗਈ ਹੈ। ਜੰਮੂ ਵਿੱਚ ਹੁਣ 43 ਤੇ ਕਸ਼ਮੀਰ ਵਿੱਚ 47 ਸੀਟਾਂ ਹੋਣਗੀਆਂ। Pok ਦੇ ਲਈ 24 ਸੀਟਾਂ ਹੀ ਰਿਜ਼ਰਵ ਹਨ। ਇੱਥੇ ਚੋਣਾਂ ਨਹੀਂ ਕਰਵਾਈਆਂ ਜਾ ਸਕਦੀਆਂ, ਜਦਕਿ ਲੱਦਾਖ ਵਿੱਚ ਵਿਧਾਨ ਸਭਾ ਨਹੀਂ ਹੈ। ਇਸ ਤਰ੍ਹਾਂ ਕੁੱਲ 114 ਸੀਟਾਂ ਹਨ, ਜਿਨ੍ਹਾਂ ਵਿੱਚੋਂ 90 ਸੀਟਾਂ ‘ਤੇ ਚੋਣਾਂ ਕਰਵਾਈਆਂ ਜਾ ਰਹੀਆਂ ਹਨ।
ਜਾਣੋ ਵੋਟਿੰਗ ਦਾ ਪੂਰਾ ਵੇਰਵਾ…
ਹਰਿਆਣਾ ਵਿਧਾਨ ਸਭਾ ਚੋਣਾਂ – 2024
ਕੁੱਲ ਸੀਟਾਂ – 90
ਵੋਟਿੰਗ – 1 ਅਕਤੂਬਰ
ਨਤੀਜੇ – 4 ਅਕਤੂਬਰ
ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ – 2024
ਕੁੱਲ ਸੀਟਾਂ – 90
3 ਗੇੜਾਂ ਵਿਚ ਵੋਟਿੰਗ
ਪਹਿਲਾ ਗੇੜ – 18 ਸਤੰਬਰ (24 ਸੀਟਾਂ)
ਦੂਜਾ ਗੇੜ – 25 ਸਤੰਬਰ (26 ਸੀਟਾਂ)
ਤੀਜਾ ਗੇੜ – 1 ਅਕਤੂਬਰ (40 ਸੀਟਾਂ)
ਨਤੀਜੇ – 4 ਅਕਤੂਬਰ