ਗੁਰੂਹਰਸਹਾਏ – ਰੱਖੜੀ ਵਾਲੇ ਦਿਨ 18 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਲਵ ਸਹੋਤਾ ਪੁੱਤਰ ਜੱਜ ਸਹੋਤਾ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਲਵ ਸਹੋਤਾ ਪਿਛਲੇ ਕਈ ਮਹੀਨਿਆਂ ਤੋਂ ਬੁਰੀ ਸੰਗਤ ’ਚ ਪੈ ਕੇ ਨਸ਼ਾ ਕਰਨ ਲੱਗ ਗਿਆ ਸੀ। ਰੱਖੜੀ ਵਾਲੇ ਦਿਨ ਸਵੇਰੇ ਉਸ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ। ਕੁਝ ਸਮਾਂ ਪਹਿਲਾਂ ਉਸ ਦੇ ਭਰਾ ਦੀ ਵੀ ਨਸ਼ੇ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਨੌਜਵਾਨ ਦੀਆਂ ਭੈਣਾਂ, ਜੋ ਕਿ ਉਸ ਨੂੰ ਰੱਖੜੀ ਬੰਨਣ ਲਈ ਘਰ ਆਈਆਂ ਸਨ, ਦਾ ਰੋ-ਰੋ ਕੇ ਬੁਰਾ ਹਾਲ ਹੈ।