ਸਕੂਲ ਆਫ਼ ਪਲੈਨਿੰਗ ਐਂਡ ਆਰਕੀਟੈਕਚਰ (SPA) ਦੀ ਵੱਕਾਰੀ ਕੌਂਸਲ ਦੇ ਮੈਂਬਰ ਵਜੋਂ ਰਾਜ ਸਭਾ ਮੈਂਬਰ ਅਤੇ ਐਲਪੀਯੂ ਦੇ ਚਾਂਸਲਰ ਡਾ. ਅਸ਼ੋਕ ਕੁਮਾਰ ਮਿੱਤਲ ਨੂੰ ਨਾਮਜ਼ਦ ਕੀਤਾ ਗਿਆ ਹੈ। ਦਰਅਸਲ ਇਹ ਨਿਯੁਕਤੀ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਦੁਆਰਾ ਕੀਤੀ ਗਈ ਐ, ਜੋ ਕਿ ਡਾ. ਮਿੱਤਲ ਦੀ ਸਿੱਖਿਆ ਪ੍ਰਤੀ ਵਚਨਬੱਧਤਾ ਅਤੇ ਯੋਜਨਾਬੰਦੀ ਅਤੇ ਆਰਕੀਟੈਕਚਰ ਵਿੱਚ ਉੱਤਮਤਾ ਨੂੰ ਦਰਸਾਉਂਦੀ ਹੈ। ਇਸ ਤੋਂ ਬਾਅਦ ਧੰਨਵਾਦ ਕਰਦੇ ਹੋਏ ਡਾ. ਮਿੱਤਲ ਨੇ ਕਿਹਾ ਕਿ ਸਪਾ ਕੌਂਸਲ ਦੇ ਮੈਂਬਰ ਵਜੋਂ ਸੇਵਾ ਕਰਨਾ ਮੇਰੇ ਲਈ ਬਹੁਤ ਵੱਡਾ ਸਨਮਾਨ ਹੈ, ਮੈਂ ਸਿੱਖਿਆ ਵਿੱਚ ਨਵੀਨਤਾ ਅਤੇ ਉੱਤਮਤਾ ਨੂੰ ਉਤਸ਼ਾਹਿਤ ਕਰਨ ਦੀ ਉਮੀਦ ਕਰਦਾ ਹਾਂ।
ਇਸ ਮੌਕੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ, ਭਾਰਤ ਸਰਕਾਰ ਅਤੇ SPA ਕੌਂਸਲ ਦੇ ਚੇਅਰਮੈਨ ਨੇ ਡਾ. ਮਿੱਤਲ ਨੂੰ ਵਧਾਈ ਦਿੱਤੀ। ਦਰਅਸਲ ਵਰਤਮਾਨ ਵਿੱਚ, ਸਕੂਲ ਆਫ਼ ਪਲੈਨਿੰਗ ਅਤੇ ਆਰਕੀਟੈਕਚਰ ਦੇ ਤਿੰਨ ਕੈਂਪਸ ਹਨ, ਜੋ ਨਵੀਂ ਦਿੱਲੀ, ਭੋਪਾਲ ਅਤੇ ਵਿਜੇਵਾੜਾ ਵਿੱਚ ਸਥਿਤ ਹਨ। ਸਕੂਲ ਆਫ਼ ਪਲੈਨਿੰਗ ਐਂਡ ਆਰਕੀਟੈਕਚਰ ਨੂੰ ਪਾਰਲੀਮੈਂਟ ਦੇ ਇੱਕ ਐਕਟ ਦੁਆਰਾ ਬਣਾਇਆ ਗਿਆ ਸੀ ਅਤੇ ਇਹ ਭਾਰਤ ਵਿੱਚ ਆਰਕੀਟੈਕਚਰ ਲਈ ਪ੍ਰਮੁੱਖ ਸੰਸਥਾ ਹੈ ਇਹ ਰਾਸ਼ਟਰੀ ਮਹੱਤਵ ਵਾਲੀਆਂ ਸੰਸਥਾਵਾਂ ਹਨ, ਜੋ ਕਿ ਯੋਜਨਾਬੰਦੀ, ਆਰਕੀਟੈਕਚਰ ਅਤੇ ਡਿਜ਼ਾਈਨ ਵਿੱਚ ਸਿੱਖਿਆ ਪ੍ਰਦਾਨ ਕਰਨ ਵਿੱਚ ਸਭ ਤੋਂ ਅੱਗੇ ਹਨ। ਮਨੁੱਖੀ ਨਿਵਾਸ ਅਤੇ ਵਾਤਾਵਰਣ ਦੇ ਵੱਖ-ਵੱਖ ਪਹਿਲੂਆਂ ‘ਤੇ ਧਿਆਨ ਕੇਂਦ੍ਰਤ ਕਰਦੇ ਹੋਏ, SPA ਕਈ ਪੱਧਰਾਂ ‘ਤੇ ਵਿਆਪਕ ਸਿਖਲਾਈ ਪ੍ਰਦਾਨ ਕਰਦਾ ਹੈ।