ਫਾਜ਼ਿਲਕਾ -ਜਲਾਲਾਬਾਦ ‘ਚ ਇਕ ਘਰ ਦੇ AC ਵਾਲੇ ਕਮਰੇ ‘ਚ ਜ਼ਹਿਰੀਲਾ ਸੱਪ ਜਾ ਵੜਿਆ। ਸਾਰੀ ਰਾਤ ਪਰਿਵਾਰ ਇਕ ਹੀ ਕਮਰੇ ‘ਚ ਸੁੱਤਾ ਰਿਹਾ, ਪਰ ਇਸ ਦਾ ਖ਼ੁਲਾਸਾ ਉਸ ਸਮੇਂ ਹੋਇਆ ਜਦੋਂ ਘਰ ਦੀ ਔਰਤ ਨੇ ਕਮਰੇ ਦੀ ਸਫਾਈ ਸ਼ੁਰੂ ਕੀਤੀ ਤਾਂ ਉਸ ‘ਚੋਂ ਸੱਪ ਨਿਕਲਿਆ। ਇਹ ਦੇਖ ਕੇ ਘਰ ਦੇ ਲੋਕ ਬਾਹਰ ਭੱਜ ਗਏ। ਬਾਅਦ ‘ਚ ਉਕਤ ਸੱਪ ਨੂੰ ਸਥਾਨਕ ਵਿਅਕਤੀ ਨੇ ਫੜ ਕੇ ਬੋਤਲ ‘ਚ ਬੰਦ ਕਰ ਦਿੱਤਾ।
ਜਾਣਕਾਰੀ ਮੁਤਾਬਕ ਜਲਾਲਾਬਾਦ ਦੇ ਪਿੰਡ ਢੰਡੀ ਕਦੀਮ ਵਿਚ ਇਕ ਘਰ ਦੇ AC ਵਾਲੇ ਕਮਰੇ ‘ਚੋਂ ਜ਼ਹਿਰੀਲਾ ਸੱਪ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਾਰਾ ਪਰਿਵਾਰ ਇਸੇ ਕਮਰੇ ਵਿਚ ਸੁੱਤਾ ਹੋਇਆ ਸੀ। ਸਵੇਰੇ ਜਦੋਂ ਘਰ ਦੀ ਔਰਤ ਨੇ ਸਫ਼ਾਈ ਕਰਨ ਲੱਗਿਆ ਬੈੱਡ ਦੇ ਹੇਠਾਂ ਝਾੜੂ ਮਾਰਿਆ ਤਾਂ ਥੱਲਿਓਂ ਜ਼ਹਿਰੀਲਾ ਸੱਪ ਨਿਕਲਿਆ। ਔਰਤ ਤੁਰੰਤ ਬੱਚਿਆਂ ਨੂੰ ਲੈ ਕੇ ਬਾਹਰ ਨੂੰ ਭੱਜ ਗਈ। ਇਸ ਮਗਰੋਂ ਪਿੰਡ ਵਾਲੇ ਇਕੱਠੇ ਹੋ ਗਏ ਤੇ ਵਿਅਕਤੀ ਨੇ ਸੱਪ ਨੂੰ ਫੜ ਕੇ ਬੋਤਲ ਵਿਚ ਬੰਦ ਕਰ ਦਿੱਤਾ। ਇਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਦੱਸ ਦਈਏ ਕਿ ਬਰਸਾਤ ਦੇ ਮੌਸਮ ਵਿਚ ਜੰਗਲੀ ਜਾਨਵਰ ਅਕਸਰ ਠੰਡੇ ਅਤੇ ਸੁੱਕੇ ਸਥਾਨਾਂ ‘ਤੇ ਘੁੰਮਦੇ ਰਹਿੰਦੇ ਹਨ।