Friday, January 24, 2025

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਪੰਜਾਬ ਪੁਲਸ ਦੇ ਮੁਲਾਜ਼ਮ ਦੀ ਗੋਲ਼ੀਆਂ ਲੱਗਣ ਕਾਰਨ ਮੌਤ

ਪੰਜਾਬ ਪੁਲਸ ਦੇ ਮੁਲਾਜ਼ਮ ਦੀ ਗੋਲ਼ੀਆਂ ਲੱਗਣ ਕਾਰਨ ਮੌਤ

ਜਲੰਧਰ- ਜਲੰਧਰ ਵਿਚ ਬਬਰੀਕ ਚੌਂਕ ਦੇ ਕੋਲ ਪੰਜਾਬ ਪੁਲਸ ਦੇ ਇਕ ਸੁਰੱਖਿਆ ਗਾਰਡ ਦੀ ਗੋਲ਼ੀਆਂ ਲੱਗਣ ਕਾਰਨ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਰਮਣੀਕ ਸਿੰਘ ਵਜੋਂ ਹੋਈ  ਹੈ, ਜੋਕਿ ਜਲੰਧਰ ਦੇ ਰਾਮ ਦਾਸ ਨਗਰ ਦੇ ਰਹਿਣ ਵਾਲੇ ਸਨ। ਰਮਣੀਕ ਸਿੰਘ ਆਪਣੀ ਸਰਕਾਰੀ ਕਾਰਬਾਈਨ ਸਾਫ਼ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਦੀ ਕਾਰਬਾਈਨ ਨਾਲ ਗੋਲ਼ੀ ਚੱਲ ਗਈ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਜਲੰਧਰ ਵਿਚ ਭੇਜ ਦਿੱਤਾ ਹੈ। ਦੱਸ ਦੇਈਏ ਕਿ ਰਮਣੀਕ ਸਿੰਘ 3 ਧੀਆਂ ਦੇ ਪਿਤਾ ਸਨ।

ਜਾਣਕਾਰੀ ਮੁਤਾਬਕ ਘਟਨਾ ਬਬਰੀਕ ਚੌਂਕ ਦੇ ਕੋਲ ਸਥਿਤ ਰਿੰਕੂ ਪੰਡਿਤ ਦੇ ਘਰ ਦੀ ਹੈ। ਸ਼ੁੱਕਰਵਾਰ ਸਵੇਰੇ ਉਹ ਆਪਣੀ ਕਾਰਬਾਈਨ ਸਾਫ਼ ਕਰ ਰਿਹਾ ਸੀ। ਇਸ ਦੌਰਾਨ ਅਚਾਨਕ ਗੋਲ਼ੀਆਂ ਚੱਲ ਗਈਆਂ। ਜਦੋਂ ਘਰ ‘ਚ ਮੌਜੂਦ ਪਰਿਵਾਰ ਮੌਕੇ ‘ਤੇ ਪਹੁੰਚਿਆ ਤਾਂ ਵੇਖਿਆ ਕਿ ਰਮਣੀਕ ਸਿੰਘ ਖ਼ੂਨ ਨਾਲ ਲਥਪਥ ਪਏ ਸਨ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ  ਦੀ ਮੌਤ ਹੋ ਗਈ। ਜਾਂਚ ‘ਚ ਪਤਾ ਲੱਗਾ ਕਿ ਗੋਲ਼ੀਆਂ ਉਨ੍ਹਾਂ ਦੀ ਗਰਦਨ ਦੇ ਹੇਠਲੇ ਹਿੱਸੇ ‘ਚ ਲੱਗੀਆਂ ਸਨ। ਗੋਲ਼ੀਆਂ ਲੱਗਣ ਨਾਲ ਰਮਣੀਕ ਦੇ ਸਿਰ ਵਿਚੋਂ ਗੋਲ਼ੀਆਂ ਨਿਕਲ ਗਈਆਂ ਸਨ। ਘਟਨਾ ਵਾਲੀ ਥਾਂ ‘ਤੇ ਰਮਣੀਕ ਦੇ ਨਾਲ ਗੰਨਮੈਨ ਵੀ ਮੌਜੂਦ ਸੀ, ਜਿਸ ਨੇ ਸਭ ਤੋਂ ਪਹਿਲਾਂ ਆਪਣੇ ਵਿਭਾਗ ਨੂੰ ਸੂਚਿਤ ਕੀਤਾ ਸੀ।