ਬਟਾਲਾ- ਬਟਾਲਾ ਦੇ ਪਿੰਡ ਧਿਆਨਪੁਰ ਤੋਂ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਿਥੇ ਨਵਾਂ ਵਿਆਹਿਆ ਜੋੜਾ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਲਈ ਜਾ ਰਿਹਾ ਸੀ ਕਿ ਦਰਸ਼ਨ ਵੀ ਨਹੀਂ ਨਸੀਬ ਹੋਏ ਅਤੇ ਰਸਤੇ ਦੇ ਅੱਧ ਵਿਚਾਲੇ ਵਿਆਹੁਤਾ ਕੁੜੀ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਕ ਮਹੀਨਾ ਪਹਿਲਾਂ ਜੋੜੇ ਦਾ ਵਿਆਹ ਹੋਇਆ ਸੀ ਤਾਂ ਦੋਵੇਂ ਪਤੀ-ਪਤਨੀ ਮਾਤਾ ਵੈਸ਼ਨੋ ਦੇਵੀ ਜੀ ਦੇ ਦਰਸ਼ਨ ਲਈ ਜਾ ਰਹੇ ਸੀ ਕਿ ਰਸਤੇ ‘ਚ ਜ਼ਮੀਨ ਖ਼ਿਸਕ ਗਈ ਜਿਸ ਕਾਰਨ ਵਿਆਹੁਤਾ ਕੁੜੀ ‘ਤੇ ਪਹਾੜ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਵਿਆਹੁਤਾ ਕੁੜੀ ਸਪਨਾ (25) ਮਾਪਿਆਂ ਦੀ ਇਕਲੌਤੀ ਧੀ ਸੀ।ਇਸ ਦੌਰਾਨ ਪਰਿਵਾਰ ‘ਤੇ ਦੁਖਾਂ ਦਾ ਕਹਿਰ ਹੈ। ਅਜੇ ਤਾਂ ਕੁੜੀ ਦੇ ਹੱਥਾਂ ਤੋਂ ਮਹਿੰਦੀ ਵੀ ਨਹੀਂ ਲੱਥੀ ਸੀ, ਵਿਆਹ ਦੇ ਚਾਹ ਵੀ ਨਹੀਂ ਪੂਰੇ ਹੋਏ ਸੀ ਕਿ ਇਹ ਦਰਦਨਾਕ ਭਾਣਾ ਘਰ ‘ਚ ਸਥੱਰ ਵਿਛਾ ਦਿੱਤੇ। ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਅਤੇ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਦੌੜ ਰਹੀ ਹੈ।

