ਫਾਜ਼ਿਲਕਾ /ਜਲਾਲਾਬਾਦ, – ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫਾਜਿਲਕਾ ਦੇ ਪਿੰਡ ਲੱਖੇਕੇ ਮੁਸਾਹਿਬ ਸਥਿੱਤ ਦੇਵ ਭੂਮੀ ਚ 22ਵਾਂ ਵਿਸ਼ਾਲ ਭੰਡਾਰਾ ਤੇ ਜਾਗਰਣ ਕਰਵਾਇਆ ਜਾ ਰਿਹਾ ਐ। ਇਹ ਵਿਸ਼ਾਲ ਭੰਡਾਰਾ ਤੇ ਜਾਗਰਣ 12 ਸਤੰਬਰ ਨੂੰ ਪੂਰੀ ਧੂਮ-ਧਾਮ ਨਾਲ ਮਨਾਇਆ ਜਾ ਜਾਵੇਗਾ। ਇਸ ਸਬੰਧੀ ਜਾਣਕਾਰੀ ਮੁੱਖ ਸੇਵਾਦਾਰ ਬਾਬਾ ਅਸ਼ੋਕ ਜੀ ਵਲੋਂ ਮੀਡੀਆ ਰਾਹੀਂ ਦਿਤੀ ਗਈ। ਬਾਬਾ ਅਸ਼ੋਕ ਜੀ ਨੇ ਕਿਹਾ ਕਿ ਹਰ ਸਾਲ ਦੇਵ ਭੂਮੀ ਜੈ ਸ਼੍ਰੀ ਬਾਲਾ ਜੀ ਮਹਾਰਾਜ ਅਤੇ ਜੈ ਬਾਬਾ ਰਾਮਦੇਵ ਜੀ ਮਹਾਰਾਜ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ ਜਾਂਦਾ ਹੈ ਅਤੇ ਇਸ ਸਾਲ ਵੀ 12 ਸਤੰਬਰ ਨੂੰ ਇਹ ਧਾਰਮਿਕ ਸਮਾਗਮ ਕਰਵਾਇਆ ਜਾ ਰਿਹਾ ਹੈ। ਬਾਬਾ ਅਸ਼ੋਕ ਨੇ ਕਿਹਾ ਕਿ ਇਸ ਸਮਾਗਮ ਦੌਰਾਨ ਕੇ.ਕੇ. ਸਾਜਨ ਅਤੇ ਰਾਜੂ ਰੰਗੀਲਾ ਆਪਣੇ ਭਜਨਾਂ ਦਾ ਗੁਣਗਾਨ ਕਰਨਗੇ। ਉਨ੍ਹਾਂ ਦੱਸਿਆ ਕਿ ਵੱਡੀ ਗਿਣਤੀ ਚ ਸੰਗਤ ਇਸ ਧਾਰਮਿਕ ਸਮਾਗਮ ਚ ਸ਼ਿਰਕਤ ਕਰਦੀ ਹੈ ਅਤੇ ਇਸ ਸਾਲ ਵੀ ਸੰਗਤ ਨੂੰ ਸਮਾਗਮ ਚ ਸ਼ਿਰਕਤ ਕਰਨ ਦੀ ਅਪੀਲ ਕਰਦੇ ਹਨ। ਬਾਬਾ ਅਸ਼ੋਕ ਜੀ ਨੇ ਦੱਸਿਆ ਕਿ ਰਾਤ 9 ਵਜੇ ਜਾਗਰਣ ਕੀਤਾ ਜਾਵੇਗਾ ਅਤੇ ਪ੍ਰਭੂ ਇੱਛਾ ਤੱਕ ਜਾਰੀ ਰਹੇਗਾ। ਇਸ ਦੌਰਾਨ ਸੰਗਤ ਲਈ ਵਿਸ਼ੇਸ਼ ਲੰਗਰ ਦਾ ਵੀ ਪ੍ਰਬੰਧ ਕੀਤਾ ਜਾਵੇਗਾ।